Punjab
ਗਰਮੀ ਕਾਰਨ ਰਿਟਰੀਟ ਸੈਰੇਮਨੀ ਦਾ ਬਦਲਿਆ ਸਮਾਂ
BSF ਵੱਲੋਂ ਲਗਾਤਾਰ ਵੱਧ ਰਹੀ ਗਰਮੀ ਨੂੰ ਦੇਖਦੇ ਇੱਕ ਫੈਸਲਾ ਲਿਆ ਗਿਆ ਹੈ | ਜ਼ਿਆਦਾ ਗਰਮੀ ਹੋਣ ਕਾਰਨ ਅਟਾਰੀ ਵਾਹਗਾ ਸਰਹੱਦ ‘ਤੇ ਰਿਟਰੀਟ ਸੈਰੇਮਨੀ ਦਾ ਸਮਾਂ ਬਦਲ ਗਿਆ ਹੈ |
ਬਦਲਿਆ ਸਮਾਂ
ਪਹਿਲਾ ਰਿਟਰੀਟ ਸੈਰੇਮਨੀ ਦਾ ਸਮਾਂ 6:00 ਵਜੇ ਦਾ ਸੀ| ਪਰ ਹੁਣ ਸਮਾਂ ਬਦਲ ਕੇ ਸ਼ਾਮ 6:30 ਵਜੇ ਕਰ ਦਿੱਤਾ ਹੈ ਤਾਂ ਜੋ ਲੋਕਾਂ ਨੂੰ ਗਰਮੀ ‘ਚ ਬੈਠਣਾ ਨਾ ਪਵੇ |
ਰੋਜ਼ ਹਜ਼ਾਰਾਂ ਸੈਲਾਨੀ ਵਾਹਗਾ ਸਰਹੱਦ ਤੇ ਰਿਟਰੀਟ ਸੈਰੇਮਨੀ ਵੇਖਣ ਦੇ ਲਈ ਪਹੁੰਚਦੇ ਹਨ| ਕਿਉਂਕਿ ਜਿਆਦਾ ਤੇਜ਼ ਗਰਮੀ ਹੋਣ ਕਰਕੇ ਸੈਲਾਨੀਆਂ ਨੂੰ ਵਾਹਗਾ ਬਾਰਡਰ ਤੇ ਪਹੁੰਚਣ ਵਿੱਚ ਦਿੱਕਤ ਹੁੰਦੀ ਸੀ ਅਤੇ ਰਿਟਰੀਟ ਸੈਰੇਮਨੀ ਵੇਖਣ ਲਈ ਉਥੇ ਬੈਠਣ ਮੌਕੇਂ ਵੀ ਕਾਫੀ ਗਰਮੀ ਹੂੰਦੀ ਸੀ ਅਤੇ ਲੋਕਾਂ ਦੀ ਸਿਹਤ ਤੇ ਪ੍ਰਭਾਵ ਪੈਂਦਾ ਸੀ |