Connect with us

Punjab

ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ

Published

on

PUNJAB SCHOOL TIMING CHANGE : ਪੰਜਾਬ ਦੇ ਸਕੂਲਾਂ ਦਾ ਇੱਕ ਵਾਰ ਫਿਰ ਤੋਂ ਸਮਾਂ ਬਦਲ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮੌਸਮ ਦੇ ਮੱਦੇਨਜ਼ਰ ਨੂੰ ਲੈ ਕੇ ਸਕੂਲਾਂ ਦੇ ਸਮੇਂ ‘ਚ ਤਬਦੀਲ ਕੀਤੀ ਗਈ ਹੈ।

ਪ੍ਰਾਇਮਰੀ ਸਕੂਲ ਦਾ ਸਮਾਂ 8:30 ਤੋਂ 2:30 ਵਜੇ ਤੱਕ ਹੋਇਆ। ਮਿਡਲ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਵੀ ਸਮਾਂ ਬਦਲਿਆ ਗਿਆ ਹੈ। ਇਹ ਸਮਾਂ 31 ਅਕਤੂਬਰ ਤੱਕ ਰਹੇਗਾ।

ਜਾਣਕਾਰੀ ਮੁਤਾਬਕ, 1 ਅਕਤੂਬਰ ਤੋਂ ਪ੍ਰਾਇਮਰੀ ਸਕੂਲ ਸਵੇਰੇ 8.30 ਵਜੇ ਤੋਂ 2.30 ਵਜੇ ਤਕ ਖੁੱਲ੍ਹਣਗੇ ਅਤੇ ਇਸੇ ਤਰ੍ਹਾਂ ਮਿਡਲ ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 8.30 ਵਜੇ ਤੋਂ 2.50 ਵਜੇ ਤਕ ਖੁੱਲ੍ਹਿਆ ਕਰਨਗੇ। ਇਹ ਹੁਕਮ 1 ਅਕਤੂਬਰ ਤੋਂ 31 ਅਕਤੂਬਰ ਤਕ ਲਾਗੂ ਰਹਿਣਗੇ।