Connect with us

Punjab

ਪੰਜਾਬ ‘ਚ ਬਦਲਿਆ ਮੌਸਮ, ਕਈ ਜ਼ਿਲ੍ਹਿਆਂ ‘ਚ ਹੋਈ ਭਾਰੀ ਬਾਰਿਸ਼…

Published

on

Chandigarh 22july 2023: ਪੰਜਾਬ ‘ਚ ਅੱਜ ਯਾਨੀ ਕਿ ਸ਼ਨੀਵਾਰ ਨੂੰ ਮੌਸਮ ਬਦਲ ਗਿਆ ਹੈ। ਦੋ ਦਿਨਾਂ ਤੋਂ ਲਗਾਤਾਰ ਬਹੁਤ ਹੀ ਜਿਆਦਾ ਗਰਮੀ ਪੈ ਰਹੀ ਸੀ, ਜਿਸ ਤੋਂ ਬਾਅਦ ਅੱਜ ਕਈ ਜ਼ਿਲਿਆਂ ਵਿਚ ਗਰਮੀ ਤੋਂ ਰਾਹਤ ਮਿਲੀ ਹੈ, ਅੱਜ ਸਵੇਰ ਤੋਂ ਹੀ ਅੰਮ੍ਰਿਤਸਰ, ਕਪੂਰਥਲਾ, ਮੋਗਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਪੰਜਾਬ ਲਈ ਯੈਲੋ ਅਲਰਟ ਜਾਰੀ ਕੀਤਾ ਸੀ। ਮੀਂਹ ਕਾਰਨ ਪਾਰਾ ਹੇਠਾਂ ਆ ਗਿਆ ਹੈ, ਜਿਸ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ।

ਸ਼ੁੱਕਰਵਾਰ ਨੂੰ ਖੁਸ਼ਕ ਮੌਸਮ ਕਾਰਨ ਤਾਪਮਾਨ ਵਿੱਚ 0.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 2.7 ਡਿਗਰੀ ਵੱਧ ਸੀ। ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ 39.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਹੋਰ ਵੱਡੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਵਿੱਚ 35.2 ਡਿਗਰੀ, ਲੁਧਿਆਣਾ ਵਿੱਚ 37.4, ਪਟਿਆਲਾ ਵਿੱਚ 37.5, ਪਠਾਨਕੋਟ ਵਿੱਚ 37.0, ਬਠਿੰਡਾ ਵਿੱਚ 38.2, ਗੁਰਦਾਸਪੁਰ ਵਿੱਚ 34.0, ਫਿਰੋਜ਼ਪੁਰ ਵਿੱਚ 37.0, ਜਲੰਧਰ ਵਿੱਚ 37.9, ਮੋਗਾ ਵਿੱਚ 37.0 ਅਤੇ ਰੋਪੜ ਵਿੱਚ 370 ਡਿਗਰੀਆਂ ਦਰਜ ਕੀਤੀਆਂ ਗਈਆਂ। ਸ਼ਨੀਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ‘ਚ ਮੌਸਮ ਖੁਸ਼ਕ ਰਿਹਾ। ਸਿਰਫ਼ ਅੰਮ੍ਰਿਤਸਰ ਵਿੱਚ 22.0 ਮਿਲੀਮੀਟਰ, ਫਿਰੋਜ਼ਪੁਰ ਵਿੱਚ 2.5 ਅਤੇ ਪਠਾਨਕੋਟ ਵਿੱਚ 0.3 ਮਿਲੀਮੀਟਰ ਮੀਂਹ ਪਿਆ। ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ ਵੀ 0.2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਇਹ ਆਮ ਨਾਲੋਂ 3.2 ਡਿਗਰੀ ਵੱਧ ਸੀ। ਫਿਰੋਜ਼ਪੁਰ ਅਤੇ ਬਲਾਚੌਰ ਵਿੱਚ ਸਭ ਤੋਂ ਘੱਟ ਤਾਪਮਾਨ 26 ਡਿਗਰੀ ਰਿਹਾ।