Sports
ਭਾਰਤੀ ਤੇਜ਼ ਗੇਂਦਬਾਜ਼ ‘ਭੁਵਨੇਸ਼ਵਰ ਕੁਮਾਰ’ ‘ਚ ਦਿਸੇ ਕੋਰੋਨਾ ਦੇ ਲੱਛਣ

ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਹਾਲ ਹੀ ਦੇ ਵਿਚ ਕੁਝ ਦਿਨਾਂ ਪਹਿਲਾਂ ਆਪਣੇ ਪਿਤਾ ਨੂੰ ਗੁਆਉਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੁਪੁਰ ਨਾਗਰ ’ਚ ਕੋਵਿਡ-19 ਨਾਲ ਇਨਫ਼ੈਕਟਿਡ ਹੋਣ ਦੇ ਲੱਛਣ ਪਾਏ ਗਏ ਹਨ। ਕੋਰੋਨਾ ਦੇ ਲੱਛਣ ਸਾਹਮਣੇ ਆਉਣ ਦੇ ਬਾਅਦ ਭੁਵਨੇਸ਼ਵਰ ਤੇ ਉਸ ਦੀ ਪਤਨੀ ਸਾਵਧਾਨੀ ਦੇ ਤੌਰ ’ਤੇ ਮੇਰਠ ’ਚ ਆਪਣੇ ਘਰ ’ਤੇ ਇਕਾਂਤਵਾਸ ’ਚ ਚਲੇ ਗਏ ਹਨ। ਇਸ ਤੋਂ ਪਹਿਲਾਂ ਭੁਵਨੇਸ਼ਵਰ ਕੁਮਾਰ ਦੀ ਮਾਂ ਨੂੰ ਕੋਰੋਨਾ ਦੇ ਲੱਛਣ ਪਾਏ ਜਾਣ ਦੇ ਬਾਅਦ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ।
ਭੁਵਨੇਸ਼ਵਰ ਨੂੰ ਇੰਗਲੈਂਡ ਦੌਰੇ ਲਈ ਟੀਮ ’ਚ ਦੇਖਿਆ ਜਾ ਰਿਹਾ ਸੀ ਪਰ ਅਜਿਹਾ ਨਹੀਂ ਹੋਇਆ। ਹਾਲਾਂਕਿ ਜੁਲਾਈ ’ਚ ਸ਼੍ਰਲੰਕਾ ਦੌਰੇ ਲਈ ਉਨ੍ਹਾਂ ਦੇ ਟੀਮ ’ਚ ਹੋਣ ਦੀ ਸੰਭਾਵਨਾ ਹੈ। ਭਾਰਤ ਤਿੰਨ ਵਨ-ਡੇ ਤੇ ਇੰਨੇ ਹੀ ਟੀ-20 ਕੌਮਾਂਤਰੀ ਮੈਚਾਂ ਲਈ ਸ਼੍ਰੀਲੰਕਾ ਨਾਲ ਖੇਡੇਗਾ। ਭੁਵਨੇਸ਼ਵਰ ਨੇ ਦਸੰਬਰ 2012 ’ਚ ਭਾਰਤ ਲਈ ਡੈਬਿਊ ਕਰਨ ਦੇ ਬਾਅਦ ਤੋਂ ਅਜੇ ਤਕ 21 ਟੈਸਟ, 117 ਵਨ-ਡੇ ਤੇ 48 ਟੀ-20 ਮੈਚ ਖੇਡੇ ਹਨ ਤੇ ਇਸ ਦੌਰਾਨ ਸੰਯੁਕਤ ਤੌਰ ’ਤੇ 246 ਵਿਕਟਾਂ ਲਈਆਂ ਹਨ। ਉਨ੍ਹਾਂ ਇਸ ਸਾਲ ਦੀ ਸ਼ੁਰੂਆਤ ’ਚ ਇੰਗਲੈਂਡ ਖ਼ਿਲਾਫ਼ ਪੰਜ ਟੀ-20 ਕੌਮਾਂਤਰੀ ਤੇ ਤਿੰਨ ਵਨ-ਡੇ ਮੈਚ ਖੇਡ ਕੇ ਕੌਮਾਂਤਰੀ ਪੱਧਰ ’ਤੇ ਵਾਪਸੀ ਕੀਤੀ ਸੀ।