Governance
ਚੌਟਾਲਾ ਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ 15 ਦਿਨਾਂ ਵਿਚ ਦੂਜੀ ਵਾਰ ਮੁਲਾਕਾਤ

ਪਿਛਲੇ 15 ਦਿਨਾਂ ਵਿਚ ਪਿੰਡ ਬਾਦਲ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਦੀ ਦੋ ਵਾਰ ਮੁਲਾਕਾਤ ਨੂੰ ਵੀ ਇਸੇ ਰਣਨੀਤੀ ਵਜੋਂ ਵੇਖਿਆ ਜਾ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਇਹ ਨੇਤਾ ਤੀਜਾ ਮੋਰਚਾ ਬਣਾਉਣ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ। ਅਗਲੇ ਵਰ੍ਹੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਤੇ 2024 ਵਿਚ ਲੋਕ ਸਭਾ ਚੋਣਾਂ ਲਈ ਭਾਜਪਾ ਦੇ ਟਾਕਰੇ ਲਈ ਤੀਜੇ ਮੋਰਚੇ ਲਈ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਜਿਥੇ ਕੌਮੀ ਪਾਰਟੀਆਂ ਇਸ ਪਾਸੇ ਭੱਜ-ਨੱਠ ਕਰ ਰਹੀਆਂ ਹਨ, ਉਥੇ ਖੇਤਰੀ ਪਾਰਟੀਆਂ ਵੀ ਜੋੜ ਤੋੜ ਦੀ ਰਣਨੀਤੀ ਵਿਚ ਜੁਟ ਗਈਆਂ ਜਾਪਦੀਆਂ ਹਨ। ਪ੍ਰਕਾਸ਼ ਸਿੰਘ ਬਾਦਲ ਅਤੇ ਚੌਟਾਲਾ ਪਰਿਵਾਰ ਦੀ ਨੇੜਤਾ ਪਹਿਲਾਂ ਹੀ ਕਾਫੀ ਰਹਿ ਚੁੱਕੀ ਹੈ। ਹੁਣ ਚਰਚਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮਮਤਾ ਬੈਨਰਜੀ ਨਾਲ ਮੀਟਿੰਗ ਹੋਵੇਗੀ। ਕੁਝ ਦਿਨ ਪਹਿਲਾਂ ਇਨੈਲੋ ਨੇ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ, ਮੁਲਾਇਮ ਸਿੰਘ ਯਾਦਵ ਅਤੇ ਨਿਤੀਸ਼ ਕੁਮਾਰ ਨਾਲ ਵੀ ਮੁਲਾਕਾਤ ਕੀਤੀ ਸੀ।