Punjab
ਅੱਜ ਤੋਂ ਸਸਤਾ ਹੋਇਆ LPG ਸਿਲੰਡਰ

ਤੇਲ ਕੰਪਨੀ ਇੰਡੇਨ ਨੇ ਅੱਜ ਤੋਂ 19 ਕਿਲੋਗ੍ਰਾਮ ਦੇ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ 135 ਰੁਪਏ ਦੀ ਕਟੌਤੀ ਕਰ ਦਿੱਤੀ ਹੈ, ਜੋ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਇੱਕ ਵੱਡੀ ਰਾਹਤ ਹੈ, ਅੱਜ ਤੋਂ ਗੈਸ ਸਿਲੰਡਰ ਦੇ ਨਵੇਂ ਰੇਟ ਜਾਰੀ ਕੀਤੇ ਗਏ ਹਨ। ਇੰਡੇਨ ਦਾ LPG ਗੈਸ ਸਿਲੰਡਰ ਅੱਜ ਤੋਂ 135 ਰੁਪਏ ਸਸਤਾ ਹੋ ਗਿਆ ਹੈ।
ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਨੇ ਕਮਰਸ਼ੀਅਲ ਸਿਲੰਡਰ ਦੇ ਰੇਟਾਂ ‘ਚ ਇਹ ਕਟੌਤੀ ਕੀਤੀ ਹੈ, ਜਦਕਿ ਘਰੇਲੂ ਐੱਲਪੀਜੀ ਸਿਲੰਡਰ ਖਪਤਕਾਰਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ। 14.2 ਕਿਲੋ ਦਾ ਘਰੇਲੂ ਸਿਲੰਡਰ ਨਾ ਤਾਂ ਸਸਤਾ ਹੋਇਆ ਹੈ ਅਤੇ ਨਾ ਹੀ ਮਹਿੰਗਾ ਹੋਇਆ ਹੈ। ਪਹਿਲਾਂ ਦੀ ਤਰ੍ਹਾਂ, ਇਹ ਹੁਣ ਵੀ 19 ਮਈ ਨੂੰ ਉਸੇ ਰੇਟ ‘ਤੇ ਉਪਲਬਧ ਹੈ।
7 ਮਈ ਨੂੰ ਰਸੋਈ ਗੈਸ ਦੇ ਰੇਟਾਂ ‘ਚ ਬਦਲਾਅ ਕਾਰਨ ਜਿੱਥੇ ਘਰੇਲੂ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ, ਉੱਥੇ ਹੀ 19 ਕਿਲੋ ਦਾ ਕਮਰਸ਼ੀਅਲ ਸਿਲੰਡਰ ਕਰੀਬ 10 ਰੁਪਏ ਸਸਤਾ ਹੋ ਗਿਆ। 19 ਮਈ ਨੂੰ ਇਸ ਦਾ ਰੇਟ 8 ਰੁਪਏ ਵਧਾ ਦਿੱਤਾ ਗਿਆ ਸੀ। ਕਮਰਸ਼ੀਅਲ ਭਾਵ 19 ਕਿਲੋ ਦੇ ਐਲਪੀਜੀ ਗੈਸ ਸਿਲੰਡਰ ‘ਤੇ ਅੱਜ ਤੋਂ ਭਾਵ 1 ਜੂਨ ਤੋਂ ਲੋਕਾਂ ਨੂੰ 135 ਰੁਪਏ ਤੱਕ ਦੀ ਰਾਹਤ ਮਿਲੀ ਹੈ।