Corona Virus
ਕੋਰੋਨਾਵਾਇਰਸ: ਚੀਨੀ ਡਾਕਟਰਾਂ ਦਾ ਵੱਡਾ ਖੁਲਾਸਾ, ਆਪਣੀ ਹੀ ਸਰਕਾਰ ’ਤੇ ਲਾਏ ਗੰਭੀਰ ਇਲਜ਼ਾਮ

ਕੋਰੋਨਾਵਾਇਰਸ ਇੱਕ ਭਿਆਨਕ ਬਿਮਾਰੀ ਹੈ ਜਿਸ ਨੇ ਪੂਰੀ ਦੁਨੀਆਂ ਨੂੰ ਆਪਣੀ ਜਕੜ ’ਚ ਲੈ ਲਿਆ ਹੈ। 23 ਮਾਰਚ ਤੱਕ 195 ਦੇਸ਼ ਇਸ ਬਿਮਾਰੀ ਤੋਂ ਪੀੜਤ ਹੋ ਚੁੱਕੇ ਹਨ। 16,558 ਲੋਕਾਂ ਦੀ ਜਾਨ ਚਲੀ ਗਈ ਹੈ। ਇਹ ਵਾਇਰਸ ਦਸੰਬਰ 2019 ’ਚ ਚੀਨ ਦੇ ਵੂਹਾਨ ਤੋਂ ਪੈਦਾ ਹੋਇਆ ਅਤੇ ਸੰਸਾਰ ਭਰ ’ਚ ਏਨੀ ਤੇਜ਼ੀ ਨਾਲ ਫੈਲਿਆ ਕਿ ਇਟਲੀ ਵਰਗੇ ਸ਼ਕਤੀਸ਼ਾਲੀ ਮੁਲਕ ਨੂੰ ਵੀ ਸੰਭਲਣ ਦਾ ਮੌਕਾ ਨਹੀਂ ਮਿਲਿਆ।
ਸਵਾਲ ਉਠਦਾ ਹੈ ਕਿ ਜਦੋਂ ਇਹ ਵਾਇਰਸ ਪੈਦਾ ਹੋਇਆ ਤਾਂ ਚੀਨ ਵਰਗਾ ਤੇਜ਼-ਤਰਾਰ, ਟੈਕਨਾਲੋਜੀ ਪੱਖੋਂ ਮਜ਼ਬੂਤ ਅਤੇ ਖੋਜਾਂ ਕਰਨ ’ਚ ਮੋਹਰੀ ਦੇਸ਼ ਇਸ ਵਾਇਰਸ ’ਤੇ ਕਾਬੂ ਕਿਉਂ ਨਹੀਂ ਪਾ ਸਕਿਆ ?
ਚੀਨ ਦੇ ਵੂਹਾਨ ਸੈਂਟਰਲ ਹਸਪਤਾਲ ਦੀ ਇੱਕ ਮਹਿਲਾ ਡਾਕਟਰ ਨੇ ਇਸ ਸਬੰਧੀ ਡ਼ਰਾਉਣ ਅਤੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਇਸ ਮਹਿਲਾ ਡਾਕਟਰ ਅਨੁਸਾਰ ਡਾ. ਲੀ ਵੈਨਲਿਆਂਗ ਨੇ ਕੋਰੋਨਾਵਾਇਰਸ ਦੇ ਫੈਲਣ ਤੋਂ ਪਹਿਲਾਂ ਹੀ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਇਹ ਇੱਕ ਖਤਰਨਾਕ ਵਾਇਰਸ ਹੈ ਜੋ ਵੱਡੇ ਪੱਧਰ ’ਤੇ ਜਾਨੀ ਨੁਕਸਾਨ ਕਰ ਸਕਦਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਡਾ. ਲੀ ਵੈਨਲਿਆਂਗ ਨੂੰ ਅੱਧੀ ਰਾਤ ਉਸਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਅਤੇ ਬਾਅਦ ਵਿੱਚ ਡਾ. ਲੀ ਵੈਨਲਿਆਂਗ ਦੀ ਵੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਸੀ।
ਇਸ ਮਹਿਲਾ ਡਾਕਟਰ ਨੇ ਇਹ ਖੁਲਾਸਾ ਚੀਨ ਦੇ ਹੀ ਇੱਕ ਮੈਗਜ਼ੀਨ ਨੂੰ ਇੰਟਰਵਿਊ ਦੌਰਾਨ ਕੀਤਾ। ਇਸ ਡਾਕਟਰ ਮੁਤਾਬਿਕ ਉਸਨੂੰ ਵੀ ਇਸ ਬਾਰੇ ਚੁੱਪ ਰਹਿਣ ਲਈ ਕਿਹਾ ਗਿਆ ਅਤੇ ਉਸਦੇ ਕਈ ਹੋਰ ਸਾਥੀ ਡਾਕਟਰਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇਸ ਮਹਿਲਾ ਡਾਕਟਰ ਦਾ ਕਹਿਣਾ ਹੈ ਕਿ ਜੇਕਰ ਉਸਨੂੰ ਕੋਰੋਨਾਵਾਇਰਸ ਦੇ ਇੰਨੇ ਖਤਰਨਾਕ ਸਿੱਟਿਆਂ ਬਾਰੇ ਜਰਾ ਵੀ ਇਲਮ ਹੁੰਦਾ ਤਾਂ ਉਹ ਕਦੇ ਵੀ ਚੁੱਪ ਨਾ ਬੈਠਦੀ।
ਚੀਨ ਦੇ ਹੀ ਕੁੱਝ ਡ਼ਾਕਟਰਾਂ ਵੱਲੋਂ ਆਪਣੀ ਸਰਕਾਰ ’ਤੇ ਲਗਾਏ ਗੰਭੀਰ ਇਲਜ਼ਾਮ ਕਿੰਨੇ ਕੁ ਸੱਚ ਹਨ, ਇਸ ਸਵਾਲ ਦਾ ਜਵਾਬ ਤਾਂ ਸਮੇਂ ਦੇ ਗਰਭ ’ਚ ਹੈ।