India
ਛੱਠ ਪੂਜਾ ਦੀ ਦੇਸ਼ ਭਰ ‘ਚ ਰੌਣਕਾਂ, PM ਮੋਦੀ ਨੇ ਦਿੱਤੀ ਵਧਾਈ

CHHATH PUJA : ਛੱਠ ਪੂਜਾ ਦੀਵਾਲੀ ਤੋਂ ਬਾਅਦ ਆਉਂਦੀ ਹੈ ਅਤੇ ਪੂਰਵਾਂਚਲ ਅਤੇ ਉੱਤਰਾਂਚਲ ਦੇ ਲੋਕ ਇਸ ਤਿਉਹਾਰ ਨੂੰ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ। ਇਹ ਤਿਉਹਾਰ ਉਨ੍ਹਾਂ ਲਈ ਬਹੁਤ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ। ਛੱਠ ਪੂਜਾ ਦਾ ਸਮਾਨ ਰੱਖਣ ਵਾਲੇ ਦੁਕਾਨਦਾਰ ਵੀ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਕਿਉਂਕਿ ਤਿਉਹਾਰਾਂ ਦੌਰਾਨ ਉਨ੍ਹਾਂ ਦਾ ਰੁਜ਼ਗਾਰ ਵਧੀਆ ਰਹਿੰਦਾ ਹੈ। ਇਹ ਤਿਉਹਾਰ ਦੀਵਾਲੀ ਤੋਂ ਤਿੰਨ ਦਿਨ ਬਾਅਦ ਆਉਂਦਾ ਹੈ ਅਤੇ ਛੱਠੀ ਤੱਕ ਜਾਰੀ ਰਹਿੰਦਾ ਹੈ। ਇਹ ਚਾਰ ਦਿਨਾਂ ਦਾ ਤਿਉਹਾਰ ਹੈ। ਤਿਉਹਾਰ ਦੌਰਾਨ ਡੁੱਬਦੇ ਸੂਰਜ ਨੂੰ ਅਰਗਾ ਚੜ੍ਹਾਇਆ ਜਾਂਦਾ ਹੈ।ਛਠ ਪੂਜਾ ਦੇ ਤਿਉਹਾਰ ਦੀਆਂ ਦੇਸ਼ ਭਰ ‘ਚ ਰੌਣਕਾਂ ਲੱਗੀਆਂ ਹੋਈਆਂ ਹਨ |
PM ਮੋਦੀ ਨੀ ਦਿੱਤੀ ਵਧਾਈ..
ਪੀਐਮ ਮੋਦੀ ਨੇ ਦੇਸ਼ਵਾਸੀਆਂ ਨੂੰ ਛੱਠ ਦੀ ਵਧਾਈ ਦਿੱਤੀ। ਪੀਐਮ ਮੋਦੀ ਨੇ ਟਵਿੱਟਰ ‘ਤੇ ਲਿਖਿਆ ਕਿ ਮਹਾਪਰਵ ਛਠ ਦੇ ਚਾਰ ਦਿਨਾਂ ਦੀ ਰਸਮ ਦੇ ਜ਼ਰੀਏ ਕੁਦਰਤ ਅਤੇ ਸੱਭਿਆਚਾਰ ਦੀ ਝਲਕ ਦੇਸ਼ ਵਾਸੀਆਂ ‘ਚ ਨਵੀਂ ਊਰਜਾ ਅਤੇ ਉਤਸ਼ਾਹ ਭਰਨ ਵਾਲੀ ਹੈ। ਸਵੇਰ ਦੀ ਅਰਘਿਆ ਦੇ ਸ਼ੁਭ ਮੌਕੇ ‘ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ।