Health
ਕੋਲੋਰੈਕਟਲ ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਨੂੰ ਦੂਰ ਰੱਖਦਾ ਹੈ ਛੋਲਿਆਂ ਦਾ ਆਟਾ
ਭਾਰਤ ਵਿੱਚ ਛੋਲਿਆਂ ਦੀਆਂ ਬਣੀਆਂ ਬਹੁਤ ਸਾਰੀਆਂ ਖਾਣ-ਪੀਣ ਵਾਲੀਆਂ ਵਸਤੂਆਂ ਮਿਲ ਜਾਣਗੀਆਂ। ਚਨੇ ਦਾ ਆਟਾ ਯਾਨੀ ਛੋਲਿਆਂ ਨੂੰ ਪੌਸ਼ਟਿਕ ਆਹਾਰ ਮੰਨਿਆ ਜਾਂਦਾ ਹੈ। ਇਸ ਦਾ ਨਿਯਮਤ ਸੇਵਨ ਕਰਨ ਨਾਲ ਅਸੀਂ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਤੋਂ ਬਚ ਸਕਦੇ ਹਾਂ। ਛੋਲਿਆਂ ਦਾ ਆਟਾ ਇੱਕ ਅਜਿਹੀ ਚੀਜ਼ ਹੈ ਜੋ ਤੁਹਾਨੂੰ ਹਰ ਭਾਰਤੀ ਰਸੋਈ ਵਿੱਚ ਮਿਲੇਗੀ।ਇਸਦੀ ਵਰਤੋਂ ਕਰਕੇ ਕਈ ਤਰ੍ਹਾਂ ਦੇ ਸਵਾਦਿਸ਼ਟ ਪਕਵਾਨ ਬਣਾਏ ਜਾ ਸਕਦੇ ਹਨ। ਚਨੇ ਦਾ ਆਟਾ ਸ਼ੂਗਰ, ਮੋਟਾਪਾ, ਦਿਲ ਦੇ ਰੋਗ, ਹੱਡੀਆਂ ਦੀ ਮਜ਼ਬੂਤੀ, ਅਨੀਮੀਆ ਅਤੇ ਕੋਲੋਰੈਕਟਲ ਕੈਂਸਰ ਵਰਗੀਆਂ ਗੰਭੀਰ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦਗਾਰ ਸਾਬਤ ਹੋ ਸਕਦਾ ਹੈ।
ਦਿਲ ਲਈ ਚੰਗਾ
ਛੋਲਿਆਂ ਦਾ ਆਟਾ ਦਿਲ ਨੂੰ ਸਿਹਤਮੰਦ ਰੱਖਣ ਲਈ ਵੀ ਬਹੁਤ ਵਧੀਆ ਹੈ। ਛੋਲਿਆਂ ਦੇ ਆਟੇ ਵਿੱਚ ਘੁਲਣਸ਼ੀਲ ਫਾਈਬਰ ਹੁੰਦਾ ਹੈ, ਜੋ ਤੁਹਾਡੇ ਦਿਲ ਦੀ ਸਿਹਤ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਦਾ ਹੈ। ਛੋਲਿਆਂ ਦੇ ਆਟੇ ਵਿੱਚ ਅਜਿਹੇ ਕਈ ਤੱਤ ਹੁੰਦੇ ਹਨ, ਇਸ ਲਈ ਇਹ ਖੂਨ ਦੀਆਂ ਨਾੜੀਆਂ ਨੂੰ ਆਰਾਮ ਦੇਣ ਦੇ ਨਾਲ-ਨਾਲ ਤੁਹਾਡੇ ਦਿਲ ਦੀ ਕਾਰਜਕੁਸ਼ਲਤਾ ਨੂੰ ਵਧਾਉਂਦਾ ਹੈ।
ਛਾਤੀ ਦੇ ਕੈਂਸਰ ਦੀ ਰੋਕਥਾਮ
ਛੋਲਿਆਂ ਦੇ ਆਟੇ ਵਿੱਚ ਐਂਟੀ-ਕਾਰਸੀਨੋਜਨਿਕ ਗੁਣ ਵੀ ਹੁੰਦੇ ਹਨ। ਛੋਲਿਆਂ ਦਾ ਆਟਾ ਛਾਤੀ ਦੇ ਕੈਂਸਰ ਵਰਗੀ ਗੰਭੀਰ ਸਮੱਸਿਆ ਦੇ ਲੱਛਣਾਂ ਨੂੰ ਘੱਟ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ। ਛੋਲਿਆਂ ਦੇ ਆਟੇ ਵਿੱਚ ਸੈਪੋਨਿਨ ਨਾਮਕ ਫਾਈਟੋਕੈਮੀਕਲ ਹੁੰਦੇ ਹਨ, ਜੋ ਕੈਂਸਰ ਸੈੱਲਾਂ ਦੇ ਵਾਧੇ ਨੂੰ ਰੋਕਣ ਵਿੱਚ ਮਦਦਗਾਰ ਹੁੰਦੇ ਹਨ।
ਸਿਹਤਮੰਦ ਗਰਭ ਅਵਸਥਾ ਲਈ
ਛੋਲਿਆਂ ਦੇ ਆਟੇ ਦੇ ਗਰਭਵਤੀ ਔਰਤਾਂ ਲਈ ਵੀ ਕਈ ਫਾਇਦੇ ਹਨ। ਛੋਲਿਆਂ ਦੇ ਆਟੇ ਵਿੱਚ ਫੋਲੇਟ ਅਤੇ ਆਇਰਨ ਦੋਵਾਂ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਗਰਭਵਤੀ ਔਰਤਾਂ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਫੋਲੇਟ ਬੱਚੇ ਦੇ ਨਿਊਰਲ ਵਿਕਾਸ ‘ਚ ਮਦਦ ਕਰਦਾ ਹੈ।