Punjab
ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ‘ਚ ਪਤਨੀ ਸਮੇਤ ਮਾਂ ਬਗਲਾਮੁਖੀ ਧਾਮ ਵਿਖੇ ਹੋਏ ਨਤਮਸਤਕ
17 ਫਰਵਰੀ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਆਏ । ਉਹ ਪੱਖੋਵਾਲ ਰੋਡ ‘ਤੇ ਸਥਿਤ ਮਾਂ ਬਗਲਾਮੁਖੀ ਧਾਮ ਵਿਖੇ ਪਹੁੰਚ ਕੇ ਦੇਵੀ ਮਾਤਾ ਦੇ ਚਰਨਾਂ ‘ਚ ਮੱਥਾ ਟੇਕਿਆ। ਸੀ.ਐਮ ਮਾਨ ਦੇ ਨਾਲ ਉਨ੍ਹਾਂ ਦੀ ਪਤਨੀ ਡਾ: ਗੁਰਪ੍ਰੀਤ ਕੌਰ ਵੀ ਮੌਜੂਦ ਸਨ । ਬਗਲਾਮੁਖੀ ਧਾਮ ‘ਚ ਚੱਲ ਰਹੇ ਅਖੰਡ ਹਵਨ ‘ਚ ਬਲੀ ਚੜ੍ਹਾ ਕੇ ਸੀਐੱਮ ਮਾਨ ਨੇ ਮਾਂ ਬਗਲਾਮੁਖੀ ਦਾ ਆਸ਼ੀਰਵਾਦ ਲਿਆ । ਦੱਸ ਦੇਈਏ ਕਿ ਬਗਲਾਮੁਖੀ ਧਾਮ ਵਿੱਚ 216 ਘੰਟੇ ਦਾ ਮਹਾਯੱਗ ਆਯੋਜਿਤ ਕੀਤਾ ਗਿਆ ਸੀ।