Connect with us

News

ਮੁੜ ਵਿਵਾਦਾਂ ‘ਚ ਆਇਆ ਜਲੰਧਰ ਦਾ ਦੋਆਬਾ ਹਸਪਤਾਲ

Published

on

ਜਲੰਧਰ ਦਾ ਦੋਆਬਾ ਹਸਪਤਾਲ ਇੱਕ ਵਾਰ ਫਿਰ ਤੋਂ ਵਿਵਾਦਾਂ ‘ਚ ਆਇਆ ਹੈ। ਹਸਪਤਾਲ ‘ਚ ਇਲਾਜ਼ ਦੋਰਾਨ 13 ਸਾਲ ਦੇ ਲੜਕੇ ਦੀ ਮੌਤ ਹੋ ਗਈ, ਜਿਸ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਹਸਪਤਾਲ ‘ਚ ਹੰਗਾਮਾ ਕਰ ਦਿੱਤਾ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਡਾ. ਆਸ਼ੂਤੋਸ਼ ਗੁਪਤਾ ਨੇ ਉਨ੍ਹਾਂ ਦੇ ਬੇਟੇ ਨੂੰ ਕੋਈ ਗਲਤ ਇੰਜੈਕਸ਼ਨ ਲਗਾ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।

ਪਰਿਵਾਰਕ ਮੈਂਬਰਾਂ ਨੇ ਰੋਸ ਵਜੋਂ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ। ਇਸ ਸਬੰਧੀ ਡਾਕਟਰ ਆਸ਼ੂਤੋਸ਼ ਨੇ ਮ੍ਰਿਤਕ ਦੇ ਪਰਿਵਾਰ ਵੱਲੋਂ ਲਗਾਏ ਸਾਰੇ ਇਲਜਾਮਾਂ ਨੂੰ ਬੇਬੁਨਿਆਦ ਦੱਸਿਆ। ਡਾਕਟਰ ਦਾ ਕਹਿਣਾ ਹੈ ਕਿ ਅਚਾਨਕ ਸੈੱਲ ਘੱਟ ਜਾਣ ਕਾਰਨ ਉਨ੍ਹਾਂ ਦੇ ਬੱਚੇ ਦੀ ਮੌਤ ਹੋਈ ਹੈ।