India
ਪ੍ਰੀਖਿਆਵਾਂ ਦੇਣ ਲਈ ਪੰਜਾਬ ‘ਚ ਆਉਣ ਵਾਲੇ ਬੱਚਿਆਂ ਨੂੰ ਇਕਾਂਤਵਾਸ ਨਹੀਂ ਰਹਿਣਾ ਪਵੇਗਾ
ਪੰਜਾਬ, 11 ਜੁਲਾਈ: ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਦੁਨੀਆ ਦੇ ਵਿਚ ਫੈਲਿਆ ਹੋਇਆ ਹੈ ਜਿਸਦੇ ਕਰਕੇ ਸਕੂਲ, ਕਾਲਜਾਂ, ਯੂਨੀਵਰਸਿਟੀਆਂ ਅਜੇ ਤਕ ਬੰਦ ਹੈ। ਪਰ ਅਜਿਹੇ ‘ਚ ਕੋਰੋਨਾ ਦੇ ਪ੍ਰਭਾਵ ਨੂੰ ਦੇਖਦੇ ਹੋਏ ਅਨਲਾਕ ਕੀਤਾ ਗਿਆ ਹੈ ਜਿਸਦੇ ਤਹਿਤ ਹੁਣ ਲੋਕ ਸਾਵਧਾਨੀਆਂ ਵਰਤ ਕੇ ਜ਼ਰੂਰੀ ਕੰਮ ਲਈ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ ਤਹਿਤ ਬਾਹਰ ਜਾ ਸਕਦੇ ਹਨ। ਪਰ ਸਰਕਾਰ ਦੇ ਦਿਸ਼ਾ ਨਿਰਦੇਸ਼ ਤਹਿਤ ਬਾਹਰੋਂ ਪ੍ਰੀਖਿਆਵਾਂ ਦੇਣ ਲਈ ਪੰਜਾਬ ਚ ਆਉਣ ਵਾਲੇ ਬੱਚਿਆਂ ਲਈ ਇਹ ਮੁਸ਼ਕਿਲ ਚੁਣੌਤੀ ਹੈ ਕਿਉਂਕਿ ਜੇਕਰ ਉਹ ਪ੍ਰੀਖਿਆ ਦੇਣ ਲਈ ਆਉਂਦੇ ਹਨ ਤਾਂ ਓਹਨਾ ਨੂੰ ਪੰਜਾਬ ਵਿਚ ਪਹਿਲਾਂ 14 ਦਿਨਾਂ ਲਈ ਇਕਾਂਤਵਾਸ ਵਜੋਂ ਰਹਿਣਾ ਪਵੇਗਾ।
ਇਸ ਬਾਰੇ ਜਦੋ ਇੱਕ ਬਚੇ ਨੇ ਪੀਐੱਮ ਨਰੇਂਦਰ ਮੋਦੀ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ ਤਾਂ ਉਸ ਟਵੀਟ ਨੂੰ ਰੀ ਟਵੀਟ ਕਰਦੇ ਹੋਏ ਰਾਵੀਂ ਠੁਕਰਾਲ ਨੇ ਕਿਹਾ ਕਿ ” ਜੋ ਬੱਚੇ ਪੰਜਾਬ ਵਿਚ ਆਉਂਦੇ ਹਨ ਕਿਸੇ ਵੀ ਤਰ੍ਹਾਂ ਦੀ ਪ੍ਰੀਖਿਆਵਾਂ ਲਈ ਤਾਂ ਉਨ੍ਹਾਂ ਨੂੰ ਇਕਾਂਤਵਾਸ ਵਜੋਂ ਨਹੀਂ ਰਹਿਣਾ ਪਵੇਗਾ। ਬਸ ਉਨ੍ਹਾਂ ਨੂੰ ਆਨਲਾਈਨ ਰਜਿਸਟਰ ਕਰਨਾ ਪਵੇਗਾ ਅਤੇ ਜੇਕਰ ਉਨ੍ਹਾਂ ਨੂੰ ਕੋਈ ਲੱਛਣ ਨਹੀਂ ਹੈ ਤਾ ਉਹ ਪ੍ਰੀਖਿਆ ਖਤਮ ਹੋਣ ਤੋਂ ਬਾਅਦ ਵਾਪਸ ਆਪਣੇ ਸ਼ਹਿਰ ਜਾ ਸਕਦੇ ਹਨ। ਇਸਦੇ ਨਾਲ ਹੀ cova.punjab.gov.in/FAQs ਅੱਗੇ ਦੀ ਹੋਰ ਜਾਣਕਾਰੀ ਲਈ ਬੱਚੇ ਇਸ ਵੈਬਸਾਈਟ ਤੇ ਜਾਕੇ ਜਾਣਕਾਰੀ ਲੈ ਸਕਦੇ ਹਨ।