World
ਮੁੜ ਚੀਨ ਨੇ 24 ਨਵੇਂ ਹੋਰ ਕੋਰੋਨਾ ਵਾਇਰਸ ਮਿਲਣ ਦਾ ਕੀਤਾ ਦਾਅਵਾ

ਜਦ ਤੋਂ ਕੋਰੋਨਾ ਵਾਇਰਸ ਆਇਆ ਹੈ ਉਦੋਂ ਤੋਂ ਕੋਵਿਡ 19 ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਅਨੁਮਾਨ ਲਗਾਏ ਜਾ ਰਹੇ ਹਨ। ਪਹਿਲਾ ਤਾਂ ਇਹ ਕਿਹਾ ਗਿਆ ਸੀ ਕਿ ਵੁਹਾਨ ਸੀਫੂਡ ਬਾਜ਼ਾਰ ਕਾਰਨ ਇਙ ਵਾਇਰਸ ਤੇਜ਼ੀ ਨਾਲ ਫੈਲਿਆ। ਇਕ ਸਾਲ ਬਾਅਦ ਦੇ ਡੂੰਘੇ ਅਧਿਐਨ ਦੇ ਬਾਅਦ ਵੀ ਹੁਣ ਤੱਕ ਕਿਸੇ ਜਾਨਵਰ ‘ਚ ਇਸ ਵਾਇਰਸ ਦੀ ਪਛਾਣ ਨਹੀਂ ਹੋ ਪਾਈ ਹੈ ਪਰ ਹੁਣ ਚੀਨ ਦੇ ਖੋਜੀਆਂ ਨੇ ਚਮਗਾਦੜਾਂ ਵਿਚ ਇਕ ਨਵੇਂ ਤਰ੍ਹਾਂ ਦੇ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਦਾ ਦਾਅਵਾ ਕੀਤਾ ਹੈ। ਸੈਲ ਜਨਰਲ ‘ਚ ਪ੍ਰਕਾਸ਼ਿਤ ਰਿਪੋਰਟ ‘ਚ ਸ਼ਾਨਡੋਂਗ ਯੂਨੀਵਰਸਿਟੀ ਦੇ ਖੋਜੀਆਂ ਨੇ ਕਿਹਾ ਕਿ ਨਵੀਂ ਖੋਜ ਵਿਚ ਪਤਾ ਚੱਲਿਆ ਹੈ ਕਿ ਚਮਗਾਦੜਾਂ ਵਿਚ ਕਈ ਤਰ੍ਹਾਂ ਦੇ ਕੋਰੋਨਾ ਵਾਇਰਸ ਹੋ ਸਕਦੇ ਹਨ ਜੋ ਇਨਸਾਨਾਂ ਨੂੰ ਬੀਮਾਰ ਕਰ ਸਕਦੇ ਹਨ। ਵੱਖ-ਵੱਖ ਪ੍ਰਜਾਤੀਆਂ ਦੇ ਚਮਗਾਦੜਾਂ ਤੋਂ ਅਸੀਂ 24 ਤਰ੍ਹਾਂ ਦੇ ਨੋਵੇਲ ਕੋਰੋਨਾ ਵਾਇਰਸ ਇਕੱਠੇ ਕੀਤੇ ਹਨ ਇਹਨਾਂ ਵਿਚੋਂ ਚਾਰ ਵਾਇਰਸ ਸਾਰਸ-ਕੋਵਿਡ-2 ਵਰਗੇ ਹਨ। ਇਹ ਸੈਂਪਲ ਮਈ 2019 ਤੋਂ ਨਵੰਬਰ 2020 ਦੇ ਵਿਚਕਾਰ ਛੋਟੇ ਜੰਗਲਾਂ ਵਿਚ ਰਹਿਣ ਵਾਲੇ ਚਮਗਾਦੜਾਂ ਤੋਂ ਇਕੱਠੇ ਕੀਤੇ ਗਏ ਹਨ। ਚਮਗਾਦੜਾਂ ਦੇ ਯੂਰਿਨ ਤੇ ਮਲ ਦੀ ਜਾਂਚ ਦੇ ਨਾਲ-ਨਾਲ ਮੂੰਹ ਦੇ ਸਵੈਬ ਦੇ ਸੈਂਪਲ ਵੀ ਲਏ ਗਏ ਹਨ।
ਇਕ ਵਾਇਰਸ ਜੈਨੇਟਿਕ ਤੌਰ ‘ਤੇ ਸਾਰਸ-ਕੋਵਿ-2 ਨਾਲ ਬਹੁਤ ਮੇਲ ਖਾਂਦਾ ਹੈ। ਸਾਰਸ-ਕੋਵਿ-2 ਹੀ ਉਹ ਕੋਰੋਨਾ ਵਾਇਰਸ ਹੈ ਜਿਸ ਨੇ ਪੂਰੀ ਦੁਨੀਆ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ ਹੈ। ਚੀਨ ਦੇ ਵੁਹਾਨ ਸ਼ਹਿਰ ਵਿਚ ਕੋਰੋਨਾ ਇਨਫੈਕਸ਼ਨ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਦੇ ਡੇਢ ਸਾਲ ਬਾਅਦ ਵੀ ਇਹ ਪਤਾ ਨਹੀਂ ਚੱਲ ਪਾਇਆ ਹੈ ਕਿ ਵਾਇਰਸ ਕਿਥੋਂ ਆਇਆ ਸੀ। ਵੁਹਾਨ ਲੈਬ ਦਾ ਦੌਰਾ ਕਰਨ ਵਾਲੀ ਵਿਸ਼ਵ ਸਿਹਤ ਸੰਗਠਨ ਵੱਲੋਂ ਗਠਿਤ ਕਮੇਟੀ ਵੀ ਇਸ ਸੰਬੰਧੀ ਕੋਈ ਸਬੂਤ ਲੱਭ ਨਹੀਂ ਪਾਈ ਸੀ।