Punjab
ਘਰ-ਘਰ ਰਾਸ਼ਨ ਅਤੇ ਸਬਜ਼ੀਆਂ ਪਹੁੰਚਾਉਣ ਦਾ ਦਾਅਵਾ ਨਿਕਲਿਆ ਝੂਠਾ

ਜਿੱਥੇ ਇੱਕ ਪਾਸੇ ਕਰੋਨਾ ਦਾ ਕਹਿਰ ਲੋਕਾਂ ਤੇ ਟੁੱਟਿਆ ਹੈ ਦੂਜੇ ਪਾਸੇ ਲੋਕ ਸਬਜ਼ੀਆਂ ਨੂੰ ਦੂਣੇ ਚੌਣੇ ਰੇਟਾਂ ਤੇ ਵੇਚ ਕੇ ਲੋਕਾਂ ਦੀ ਲੁੱਟ ਕਸੁੱਟ ਕਰ ਰਹੇ ਹਨ ਲੋਕ ਕਾਨੂੰਨ ਦੀ ਪਾਲਣਾ ਨਾ ਕਰਦੇ ਹੋਏ ਸੜਕਾਂ ਦੇ ਉੱਤੇ ਭੀੜ ਜਮ੍ਹਾਂ ਕਰ ਰਹੇ ਹਨ ਨਾਲ ਹੀ ਸਬਜ਼ੀਆਂ ਵੇਚਣ ਵਾਲੇ ਵੀ ਆਪਣੀਆਂ ਗਲੀਆਂ ਸੜੀਆਂ ਸਬਜ਼ੀਆਂ ਵੀ ਦੁਨੇ ਰੇਟਾਂ ਤੇ ਵੇਚ ਰਹੇ ਹਨ ਜਦੋਂ ਲੋਕਾਂ ਨੂੰ ਇਸ ਤਰ੍ਹਾਂ ਭੀੜ ਜਮ੍ਹਾਂ ਕਰਨ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਘਰ ਘਰ ਰਾਸ਼ਨ ਪਹੁੰਚਾਉਣ ਦਾ ਦਾਅਵਾ ਕੀਤਾ ਗਿਆ ਸੀ ਉਹ ਬਿਲਕੁਲ ਝੂਠ ਹੈ ਸਾਨੂੰ ਕੋਈ ਰਾਸ਼ਨ ਨਹੀਂ ਮਿਲ ਰਿਹਾ ਜਿਸ ਨਾਲ ਸਾਨੂੰ ਬਾਜ਼ਾਰਾਂ ਦੇ ਵਿਚ ਆਉਣਾ ਪੈ ਰਿਹਾ ਹੈ।