Connect with us

Corona Virus

ਸਰਕਾਰ ਦੇ ਰਾਸ਼ਨ ਮੁਹੱਈਆ ਕਰਵਾਉਣ ਦੇ ਦਾਅਵੇ ਨਿਕਲੇ ਝੂਠੇ

Published

on

ਬਠਿੰਡਾ, 10 ਅਪ੍ਰੈਲ : ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਲਗਾਤਾਰ ਗਰੀਬ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਸਪਲਾਈ ਕਰਨ ਦਾ ਦਾਅਵਾ ਕਰ ਰਹੇ ਹਨ, ਪਰ ਬਠਿੰਡਾ ਦੇ ਭੁੱਲਰੀਆ ਮੁਹੱਲੇ ਦਾ ਇੱਕ ਪਰਿਵਾਰ ਹਰ ਚੀਜ਼ ਦਾ ਮੁਥਾਜ਼ ਹੈ, ਕਰਫ਼ਿਊ ਕਾਰਨ ਸ਼ਾਇਦ ਹੀ ਇਹਨਾਂ ਦੇ ਪਰਿਵਾਰ ਨੇ ਕੁਝ ਖਾਧਾ ਹੋਵੇ।
ਉਸ ਗਰੀਬ ਪਰਿਵਾਰ ਦੀ ਔਰਤ ਦੇ ਅਨੁਸਾਰ ਉਸ ਦੇ ਪਤੀ ‘ਤੇ ਚੋਰਾਂ ਨੇ ਹਮਲਾ ਕੀਤਾ ਅਤੇ ਉਸ ਨੂੰ ਰੇਲ ਗੱਡੀ ਤੋਂ ਧੱਕਾ ਮਾਰ ਦਿੱਤਾ, ਜਿਸ ਤੋਂ ਬਾਅਦ ਉਹ ਆਪਣੀਆਂ ਦੋਨੋ ਲਤਾਂ ਖੋ ਬੈਠਾ ਅਤੇ ਉਸਦਾ ਮੁੰਡਾ ਇਕ ਆਟੋ ਡਰਾਈਵਰ ਸੀ, ਜਿਸ ਦਾ ਪਿਛਲੇ ਦਿਨੀਂ ਐਕਸੀਡੈਂਟ ਹੋ ਗਿਆ ਅਤੇ ਹੁਣ ਉਹ ਵੀ ਕੋਈ ਕੰਮ ਨਹੀਂ ਕਰ ਸਕਦਾ। ਇਸ ਪਰਿਵਾਰ ਦੀਆਂ ਅੱਖਾਂ ਪ੍ਰਸ਼ਾਸਨ ਅਧਿਕਾਰੀਆਂ ਅਤੇ ਸਮਾਜ ਸੇਵਕਾਂ ਦੀ ਭਾਲ ਕਰ ਰਹੀਆਂ ਹਨ ਜੋ ਉਨ੍ਹਾਂ ਲਈ ਖਾਣ, ਪੀਣ ਦਾ ਰਾਸ਼ਨ ਮੁਹੱਈਆ ਕਰਵਾਉਣ।