Punjab
CM ਭਗਵੰਤ ਮਾਨ ਨੇ ਟਵੀਟ ਕਰ ਪਰਮਪਾਲ ਕੌਰ ‘ਤੇ ਕੱਸਿਆ ਤੰਜ
PUNJAB: ਪਰਮਪਾਲ ਕੌਰ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਮਪਾਲ ਨੂੰ ਚੇਤਾਵਨੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਰਮਪਾਲ ਕੌਰ ਦਾ ਆਈ.ਏ.ਐਸ ਅਫਸਰ ਵਜੋਂ ਦਿੱਤਾ ਅਸਤੀਫਾ ਪ੍ਰਵਾਨ ਨਹੀਂ ਕੀਤਾ..ਬੀਬਾ ਜੀ ਨੂੰ ਆਈ.ਏ.ਐਸ ਬਣਨ ਦੀ ਇੰਨੀ ਕਾਹਲੀ ਸੀ..ਕਿਰਪਾ ਕਰਕੇ ਸਮਝੋ ਕਿ ਅਸਤੀਫਾ ਦੇਣਾ..ਨਹੀਂ ਤਾਂ ਜਿੰਦਗੀ ਦੀ ਕਮਾਈ ਖਤਰੇ ਵਿੱਚ ਪੈ ਸਕਦੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਗੁਰਪ੍ਰੀਤ ਮਲੂਕਾ ਦੀ ਪਤਨੀ ਪਰਮਪਾਲ ਕੌਰ ਨੇ ਆਈਏਐਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਰ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ‘ਤੇ ਲਿਖਿਆ, ਪੰਜਾਬ ਸਰਕਾਰ ਨੇ ਪਰਮਪਾਲ ਕੌਰ ਦਾ ਆਈਏਐਸ ਅਫ਼ਸਰ ਵਜੋਂ ਅਸਤੀਫ਼ਾ ਨਹੀਂ ਮਨਜ਼ੂਰ ਕੀਤਾ.. ਬੀਬਾ ਜੀ ਆਈਏਐਸ ਬਣਨ ਦੀ ਇੰਨੀ ਕਾਹਲੀ ਵਿੱਚ ਸੀ.. ਸਮਝੋ ਕਿ ਅਸਤੀਫ਼ਾ ਕਿਵੇਂ ਦੇਣਾ ਹੈ.. ਨਹੀਂ ਤਾਂ ਜ਼ਿੰਦਗੀ ਦੀ ਕਮਾਈ ਖਤਰੇ ਵਿੱਚ ਪੈ ਸਕਦੀ ਹੈ।