Connect with us

Punjab

CM ਮਾਨ ਨੇ 10, 000 ਤੋਂ ਵੱਧ ਸਰਪੰਚਾਂ ਨੂੰ ਚੁਕਾਈ ਸਹੁੰ

Published

on

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਯਾਨੀ ਸ਼ੁੱਕਰਵਾਰ ਨੂੰ 19 ਜ਼ਿਲ੍ਹਿਆਂ ਦੇ 10,000 ਤੋਂ ਵੱਧ ਸਰਪੰਚਾਂ ਨੂੰ ਸਹੁੰ ਚੁਕਾਈ । ਇਸ ਦੇ ਲਈ ਲੁਧਿਆਣਾ ਦੇ ਧਨਾਨਸੂ ਵਿਖੇ ਰਾਜ ਪੱਧਰੀ ਸਹੁੰ ਚੁੱਕ ਸਮਾਗਮ ਕਰਵਾਇਆ ਜਾ ਰਿਹਾ ਹੈ।ਇਸ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਮੁੱਖ ਮਹਿਮਾਨ ਵਜੋਂ ਹਾਜ਼ਰ ਹਨ। ਇਸ ਸਮਾਗਮ ਵਿਚ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ, ਅਮਨ ਅਰੋੜਾ ਅਤੇ ਕਈ ਹੋਰ ਮੰਤਰੀ ਮੌਜੂਦ ਹਨ ।

CM ਭਗਵੰਤ ਮਾਨ ਨੇ ਕੀਤਾ ਐਲਾਨ….

ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਸਰਪੰਚ ਪਿੰਡਾਂ ਦਾ ਇਕੱਠ ਕਰ ਕੇ ਪਿੰਡ ਦੀ ਲੋੜ ਮੁਤਾਬਕ ਸੜਕਾਂ, ਸਕੂਲ, ਸੋਲਰ ਲਾਈਟਾਂ, ਲਾਇਬ੍ਰੇਰੀਆਂ ਆਦਿ ਦਾ ਮਤਾ ਪਾ ਲੈਣ, ਇਨ੍ਹਾਂ ਕੰਮਾਂ ਨੂੰ ਪਹਿਲ ਦੇ ਅਧਾਰ ‘ਤੇ ਕਰਵਾਉਣਾ ਸਰਕਾਰ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਅਸੀਂ ਕਦੇ ਨਹੀਂ ਕਿਹਾ ਕਿ ਖਜ਼ਾਨਾ ਖ਼ਾਲੀ ਹੈ, ਖਜ਼ਾਨਾ ਤੁਹਾਡਾ ਹੈ ਤੇ ਖਜ਼ਾਨੇ ਦਾ ਮੂੰਹ ਵੀ ਤੁਹਾਡੇ ਵੱਲ ਰਹੇਗਾ। ਖਜ਼ਾਨੇ ਦੇ ਮਾਲਕ ਤੁਸੀਂ ਹੋ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਰਪੰਚਾਂ ਨੂੰ ਇਹ ਅਪੀਲ ਕੀਤੀ ਕਿ ਜਿਹੜਾ ਪੈਸੇ ਪਿੰਡ ਦੇ ਕੰਮਾਂ ਲਈ ਆਵੇਗਾ, ਉਹ ਕੰਮ ਕੋਲ ਖੜ੍ਹੇ ਹੋ ਕੇ ਕਰਵਾਉਣ। ਜੇ ਕੋਈ ਠੇਕੇਦਾਰ ਮਾੜਾ ਸਾਮਾਨ ਵਰਤਦਾ ਹੈ ਤਾਂ ਉਸ ਦੀ ਸ਼ਿਕਾਇਤ ਸਰਕਾਰ ਨੂੰ ਕਰੋ, ਉਸ ਠੇਕੇਦਾਰ ਦਾ ਟੈਂਡਰ ਕੈਂਸਲ ਕਰ ਦਿੱਤਾ ਜਾਵੇਗਾ ਤੇ ਮੁੜ ਕੇ ਉਸ ਨੂੰ ਦੁਬਾਰਾ ਟੈਂਡਰ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਪੰਚਾਇਤਾਂ ਨੂੰ ਲੋਕਤੰਤਰ ਦੀ ਨੀਂਹ ਕਿਹਾ ਜਾਂਦਾ ਹੈ, ਨੀਂਹ ਮਜ਼ਬੂਤ ਹੋਵੇਗੀ ਤਾਂ ਹੀ ਇਮਾਰਤ ਟਿਕੀ ਰਹਿ ਸਕਦੀ ਹੈ। ਉਨ੍ਹਾਂ ਨੇ ਸਰਪੰਚਾਂ ਨੂੰ ਨਸ਼ੇ ਰੋਕਣ ਲਈ ਉਪਰਾਲੇ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਪਿੰਡਾਂ ਨੂੰ ਹਰੇ ਭਰੇ ਬਣਾਉਣ ਲਈ ਉਪਰਾਲੇ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਸਰਪੰਚਾਂ ਨੂੰ ਕਿਹਾ ਕਿ ਸਰਪੰਚੀ ਚੋਣਾਂ ਵਿਚ ਜਿਹੜੇ ਉਮੀਦਵਾਰ ਤੁਹਾਡੇ ਵਿਰੋਧ ‘ਚ ਵੀ ਲੜੇ ਸੀ, ਉਨ੍ਹਾਂ ਨੂੰ ਵੀ ਨਾਲ ਲੈ ਕੇ ਚੱਲਣਾ ਹੈ, ਉਹੀ ਪਿੰਡ ਕਾਮਯਾਬ ਨੇ ਜਿਨ੍ਹਾਂ ਵਿਚ ਏਕਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਸਰਪੰਚ ਚੋਣਾਂ ਵੇਲੇ ਭਾਵੇਂ ਜਿਹੜੇ ਮਰਜ਼ੀ ਪਾਰਟੀ ਦੀ ਹਮਾਇਤ ਕਰਨ, ਪਰ ਬਾਕੀ ਸਮਾਂ ਉਹ ਸਿਆਸਤ ਤੋਂ ਉੱਪਰ ਉੱਠ ਕੇ ਪਿੰਡਾਂ ਦਾ ਵਿਕਾਸ ਕਰਨ ਲਈ ਯਤਨਸ਼ੀਲ ਰਹਿਣ।