Connect with us

Punjab

CM ਮਾਨ ਨੇ ਦੀਵਾਲੀ ਤੋਂ ਪਹਿਲਾ ਬੁਲਾਈ ਕੈਬਨਿਟ ਮੀਟਿੰਗ, ਮੁਲਾਜ਼ਮਾਂ ਨੂੰ ਮਿਲ ਸਕਦੇ ਹਨ ਤੋਹਫ਼ੇ

Published

on

ਚੰਡੀਗੜ੍ਹ 6 ਨਵੰਬਰ 2023 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੀਵਾਲੀ ਤੋਂ ਪਹਿਲਾਂ ਕੈਬਨਿਟ ਮੀਟਿੰਗ ਬੁਲਾਈ ਹੈ। ਜਾਣਕਾਰੀ ਅਨੁਸਾਰ ਪੰਜਾਬ ਕੈਬਨਿਟ ਦੀ ਮੀਟਿੰਗ 6 ਨਵੰਬਰ ਦਿਨ ਸੋਮਵਾਰ ਨੂੰ ਯਾਨੀ ਕਿ ਅੱਜ ਸਵੇਰੇ 11 ਵਜੇ ਪੰਜਾਬ ਸਿਵਲ ਸਕੱਤਰੇਤ ਵਿੱਚ ਹੋਣੀ ਹੈ। ਮੀਟਿੰਗ ‘ਚ ਪੰਜਾਬ ਦੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਹੋ ਸਕਦੀ ਹੈ ਅਤੇ ਕਈ ਅਹਿਮ ਫੈਸਲਿਆਂ ਨੂੰ ਪ੍ਰਵਾਨਗੀ ਵੀ ਮਿਲ ਸਕਦੀ ਹੈ।

ਇਸ ਕੈਬਨਿਟ ਮੀਟਿੰਗ ਵਿੱਚ ਸੀਐਮ ਮਾਨ ਮੁਲਾਜ਼ਮਾਂ ਲਈ ਵੱਡੇ ਫੈਸਲੇ ਵੀ ਲੈ ਸਕਦੇ ਹਨ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਸਰਕਾਰ ਮੁਲਾਜ਼ਮਾਂ ਨੂੰ ਦੀਵਾਲੀ ਦੇ ਤੋਹਫੇ ਦੇ ਸਕਦੀ ਹੈ ਅਤੇ ਮਹਿੰਗਾਈ ਭੱਤੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਇਹੀ ਫੈਸਲਾ ਕੱਚੇ ਮੁਲਾਜ਼ਮਾਂ ਅਤੇ ਨੌਕਰੀਆਂ ਬਾਰੇ ਵੀ ਲਿਆ ਜਾ ਸਕਦਾ ਹੈ।