Punjab
CM ਮਾਨ ਨੇ ਫਾਜ਼ਿਲਕਾ-ਫ਼ਿਰੋਜ਼ਪੁਰ ਰੋਡ ਤੇ ਸਥਿਤ ਦੋ ਟੋਲ ਪਲਾਜ਼ੇ ਕਰਵਾਏ ਬੰਦ..

ਫਾਜ਼ਿਲਕਾ14ਸਤੰਬਰ 2023 : ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਇਕ ਹੋਰ ਵੱਡੀ ਰਾਹਤ ਦੇ ਦਿੱਤੀ ਹੈ। ਓਥੇ ਹੀ ਦੱਸ ਦੇਈਏ ਕਿ ਮਾਨ ਸਰਕਾਰ ਦੇ ਵੱਲੋ ਫਾਜ਼ਿਲਕਾ-ਫ਼ਿਰੋਜ਼ਪੁਰ ਰੋਡ ਉਤੇ ਸਥਿਤ ਦੋ ਟੋਲ ਪਲਾਜ਼ੇ ਬੰਦ ਕਰਵਾਏ ਗਏ ਹਨ।
ਇਹ ਜੋ ਦੋ ਹੋਰ ਟੋਲ ਪਲਾਜ਼ੇ ਬੰਦ ਕਰਵਾਏ ਗਏ ਹਨ ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਹ ਟੋਲ ਪਲਾਜ਼ੇ ਮਿਥੇ ਸਮੇਂ ਤੋਂ ਪਹਿਲਾਂ ਹੀ ਬੰਦ ਕਰਵਾ ਦਿੱਤੇ ਗਏ ਹਨ। ਦੱਸ ਦੇਈਏ ਕਿ ਇਹ ਟੋਲ ਪਲਾਜ਼ਾ 48 ਦਿਨ ਪਹਿਲਾਂ ਹੀ ਬੰਦ ਕਰਵਾ ਦਿੱਤੇ ਗਏ ਹਨ । ਫ਼ਾਜ਼ਿਲਕਾ ਦੇ ਪਿੰਡਾਂ ਥੇਹਕਲੰਦਰ ਅਤੇ ਮਹਾਮੂ ਜੋਈਆ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਹਨ।ਓਥੇ ਹੀ ਦੱਸ ਦੇਈਏ ਕਿ ਹਨ ਟੋਲ ਪਲਾਜ਼ਿਆ ਦੀ ਮਿਆਦ 31 ਅਕਤੂਬਰ ਨੂੰ ਖਤਮ ਹੋਣੀ ਸੀ|