Punjab
CM ਮਾਨ ਨੇ ਆਪਣਾ ਵਾਅਦਾ ਕੀਤਾ ਪੂਰਾ , ਸ਼ੁਭਕਰਨ ਦੀ ਭੈਣ ਨੂੰ ਪੰਜਾਬ ਪੁਲਿਸ ‘ਚ ਮਿਲੇਗੀ ਕਾਂਸਟੇਬਲ ਦੀ ਨੌਕਰੀ

29 ਫਰਵਰੀ 2024: ਸੰਯੁਕਤ ਕਿਸਾਨ ਮੋਰਚਾ ਦੌਰਾਨ 21 ਫਰਵਰੀ ਨੂੰ ਸੰਗਰੂਰ ਜ਼ਿਲ੍ਹੇ ਦੇ ਖਨੌਰੀ ਵਿੱਚ ਮਾਰੇ ਗਏ ਬਠਿੰਡਾ ਦੇ ਨੌਜਵਾਨ ਕਿਸਾਨ ਸ਼ੁਭਕਰਨ ਦੀ ਭੈਣ ਨੂੰ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਨੌਕਰੀ ਦਿੱਤੀ ਜਾਵੇਗੀ। CM ਮਾਨ ਦੇ ਵੱਲੋਂ ਉਸਦੇ ਪਰਿਵਾਰ ਨਾਲ ਨੌਜਵਾਨ ਦੀ ਮੌਤ ਤੋਂ ਬਾਅਦ ਵਾਅਦਾ ਕੀਤਾ ਗਿਆ ਸੀ ਜੋ ਕਿ ਜਲਦ ਹੀ ਪੂਰਾ ਹੋਣ ਜਾ ਰਿਹਾ ਹੈ | ਇਹ ਜਾਣਕਾਰੀ ਆਈਜੀ ਹੈੱਡਕੁਆਰਟਰ ਡਾ.ਸੁਖਚੈਨ ਸਿੰਘ ਗਿੱਲ ਨੇ ਦਿੱਤੀ ਹੈ।
ਆਈਜੀ ਨੇ ਦੱਸਿਆ ਕਿ ਪਰਿਵਾਰ ਚਾਹੁੰਦਾ ਸੀ ਕਿ ਉਨ੍ਹਾਂ ਦੀ ਧੀ ਪੰਜਾਬ ਪੁਲਿਸ ਵਿੱਚ ਨੌਕਰੀ ਕਰੇ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਸੂਬਾ ਸਰਕਾਰ ਵੱਲੋਂ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ।
ਬੀਤੇ ਦਿਨ ਹੀ ਨੌਜਵਾਨ ਸ਼ੁਭਕਰਨ ਦਾ ਸਟਮਾਰਟਮ ਕੀਤਾ ਗਿਆ ਸੀ| ਦੇਰ ਰਾਤ ਪਟਿਆਲਾ ਜ਼ਿਲ੍ਹੇ ਦੇ ਪਟਦਾਨ ਥਾਣੇ ਵਿੱਚ ਸ਼ੁਭਕਰਨ ਦੇ ਪਿਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ। ਐਫਆਈਆਰ ਵਿੱਚ ਆਈਪੀਸੀ ਦੀਆਂ ਧਾਰਾਵਾਂ 302 (ਕਤਲ) ਅਤੇ 114 (ਅਪਰਾਧ ਦੇ ਸਮੇਂ ਭੜਕਾਉਣ ਵਾਲੇ ਦੀ ਮੌਜੂਦਗੀ) ਲਗਾਈ ਗਈ ਹੈ। ਘਟਨਾ ਸਥਾਨ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਗੜ੍ਹੀ ਵਿਖੇ ਦਿਖਾਇਆ ਗਿਆ ਹੈ। ਖਨੌਰੀ ਜੀਂਦ ਜ਼ਿਲ੍ਹੇ ਦੇ ਨੇੜੇ ਹੈ। ਤੇ ਅੱਜ ਨੌਜਵਾਨ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ |