Connect with us

Punjab

ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ CM ਮਾਨ ਨੇ ਕੀਤਾ ਵੱਡਾ ਐਲਾਨ

Published

on

21 ਅਕਤੂਬਰ 2023: ਪੰਜਾਬ ਦੇ ਮੁੱਖ ਭਗਵੰਤ ਮਾਨ ਦੇ ਵੱਲੋਂ ਬੀਤੇ ਦਿਨੀ ਇਕ ਹੋਰ ਵੱਡਾ ਐਲਾਨ ਕੀਤਾ ਗਿਆ ਹੈ ਜੋ ਕਿ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਲਿਆ ਗਿਆ ਇਕ ਧਾਰਮਿਕ ਫ਼ੈਸਲਾ ਹੈ| CM ਮਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਦਸੰਬਰ ਦਾ ਮਹੀਨਾ ਪੂਰੇ ਪੰਜਾਬ ਲਈ ਸੋਗ ਦਾ ਮਹੀਨਾ ਹੁੰਦਾ ਹੈ, ਇਸ ਦਿਨ ਕੋਈ ਵੀ ਖੁਸ਼ੀ ਵਾਲਾ ਪ੍ਰੋਗਰਾਮ ਨਹੀਂ ਕੀਤਾ ਜਾਵੇਗਾ| ਉੱਥੇ ਹੀ CM ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਇਹਨਾਂ 10 ਦਿਨਾਂ ਦੌਰਾਨ ਸ਼ਹੀਦ ਹੋ ਗਿਆ..ਇਹ ਦਿਨ ਉਹਨਾਂ ਦੀ ਯਾਦ ‘ਚ ਮਨਾਏ ਜਾਣ

CM ਮਾਨ ਨੇ ਟਵੀਟ ਕਰ ਲਿਖਿਆ -ਦਸੰਬਰ ਮਹੀਨਾ ਪੂਰੇ ਪੰਜਾਬ ਲਈ ਸੋਗ ਦਾ ਮਹੀਨਾ ਹੁੰਦਾ ਹੈ..ਅਸੀਂ ਸਰਕਾਰ ਵੱਲੋਂ ਫ਼ੈਸਲਾ ਕਰਦੇ ਹਾਂ ਕਿ 21 ਤੋਂ 30 ਦਸੰਬਰ ਤੱਕ ਕੋਈ ਵੀ ਖ਼ੁਸ਼ੀ ਵਾਲਾ ਸਮਾਗਮ ਪੰਜਾਬ ਸਰਕਾਰ ਨਹੀਂ ਕਰੇਗੀ..ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਇਹਨਾਂ 10 ਦਿਨਾਂ ਦੌਰਾਨ ਸ਼ਹੀਦ ਹੋ ਗਿਆ..ਇਹ ਦਿਨ ਉਹਨਾਂ ਦੀ ਯਾਦ ‘ਚ ਮਨਾਏ ਜਾਣ..