Punjab
BREAKING: CM ਮਾਨ ਅੱਜ ਕੈਬਨਿਟ ਵਜ਼ੀਰਾਂ ਤੇ ਪਾਰਟੀ ਦੇ ਵਿਧਾਇਕਾਂ ਨੂੰ ਦੇਣਗੇ ‘ਚਾਹ ਪਾਰਟੀ’

24 ਨਵੰਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਕੈਬਨਿਟ ਵਜ਼ੀਰਾਂ ਤੇ ਪਾਰਟੀ ਦੇ ਵਿਧਾਇਕਾਂ ਨੂੰ ਦੁਪਹਿਰ ਵੇਲੇ ‘ਚਾਹ ਪਾਰਟੀ’ ਦਿੱਤੀ ਜਾਵੇਗੀ । ਓਥੇ ਹੀ ਦੱਸਿਆ ਜਾ ਰਿਹਾ ਹੈ ਕਿ 28 ਨਵੰਬਰ ਤੋਂ ਸਰਦ ਰੁੱਤ ਇਜਲਾਸ ਸ਼ੁਰੂ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਇਸ ਇਜਲਾਸ ਦੀ ਤਿਆਰੀ ਵਜੋਂ ਵਿਧਾਇਕਾਂ ਅਤੇ ਵਜ਼ੀਰਾਂ ਨਾਲ ਗੱਲਬਾਤ ਕਰਨਗੇ। ਅਤੇ ਓਥੇ ਹੀ ਉਹਨਾਂ ਵੱਲੋਂ ਅੱਜ ਪਹਿਲਾਂ ਵਿਧਾਇਕਾਂ ਨਾਲ ਕੁਝ ਨੁਕਤੇ ਸਾਂਝੇ ਕੀਤੇ ਜਾਣਗੇ । ਮੁੱਖ ਮੰਤਰੀ ਦੇ ਵਲੋਂ ਇਸ ਚਾਹ ਪਾਰਟੀ ਦਾ ਸਮਾਂ ਤਿੰਨ ਵਜੇ ਦਾ ਰੱਖਿਆ ਗਿਆ ਹੈ,ਵਿਧਾਇਕਾਂ ਤੇ ਵਜ਼ੀਰਾਂ ਨੂੰ ਤਿੰਨ ਵਜੇ ਸੱਦਿਆ ਹੈ।