Punjab
CM ਮਾਨ ਨੇ ਘੇਰ ਲਏ ਪ੍ਰਤਾਪ ਬਾਜਵਾ !
ਪ੍ਰਤਾਪ ਸਿੰਘ ਬਾਜਵਾ ਇਕ ਵਾਰ ਫ਼ਿਰ ਆਪਣੇ ਬਿਆਨ ਦੇਣ ਕਾਰਨ ਬੁਰੀ ਤਰ੍ਹਾਂ ਹੀ ਫੱਸ ਗਏ ਹਨ। ਪ੍ਰਤਾਪ ਬਾਜਵਾ ਨੇ ਗ੍ਰਨੇਡ ‘ਤੇ ਬਿਆਨ ਦਿੱਤਾ ਅਤੇ ਇਸ ਬਿਆਨ ਕਾਰਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਪਲਟਵਾਰ ਕੀਤਾ ਇਹ ਪਲਟਵਾਰ ਉਨ੍ਹਾਂ ਨੇ ਲਾਈਵ ਹੋਕੇ ਕੀਤਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਹੈ ਕਿ 50 ਬੰਬ ਪੰਜਾਬ ਵਿਚ ਪਹੁੰਚ ਚੁੱਕੇ ਹਨ। ਇਨ੍ਹਾਂ ਵਿਚੋਂ 18 ਬੰਬ ਫੱਟ ਗਏ ਅਤੇ 32 ਹੋਰ ਬੰਬ ਫੱਟਣੇ ਅਜੇ ਬਾਕੀ ਹਨ। CM ਮਾਨ ਨੇ ਪ੍ਰਤਾਪ ਬਾਜਵਾ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਕਿੱਥੋਂ ਮਿਲੀ ਹੈ। ਉਨ੍ਹਾਂ ਪੁੱਛਿਆ ਕਿ ਕੀ ਪ੍ਰਤਾਪ ਸਿੰਘ ਬਾਜਵਾ ਦੇ ਪਾਕਿਸਤਾਨ ਨਾਲ ਸਿੱਧੇ ਸਬੰਧ ਹਨ? ਕੀ ਬੰਬ ਭੇਜਣ ਵਾਲੀ ਏਜੰਸੀ ਉਨ੍ਹਾਂ ਨੂੰ ਫ਼ੋਨ ਕਰ ਕੇ ਸਾਰੀ ਜਾਣਕਾਰੀ ਦਿੰਦੀ ਹੈ? ਉਨ੍ਹਾਂ ਕਿਹਾ ਕਿ ਨਾ ਤਾਂ ਇਹ ਜਾਣਕਾਰੀ ਪੰਜਾਬ ਦੀ ਇੰਟੈਲੀਜੈਂਸ ਕੋਲ ਹੈ ਤੇ ਨਾ ਹੀ ਦੇਸ਼ ਦੀ ਇੰਟੈਲੀਜੈਂਸੀ ਨੇ ਸਾਡੇ ਨਾਲ ਅਜਿਹੀ ਕੋਈ ਜਾਣਕਾਰੀ ਸਾਂਝੀ ਕੀਤੀ ਹੈ।
CM ਮਾਨ ਨੇ ਕਿਹਾ ਕਿ ਪ੍ਰਤਾਪ ਬਾਜਵਾ ਦਾ ਫ਼ਰਜ਼ ਬਣਦਾ ਹੈ ਕਿ ਉਹ ਇਸ ਬਾਰੇ ਸੂਚਨਾ ਸਾਡੇ ਨਾਲ ਸਾਂਝੀ ਕਰਨ। ਉਨ੍ਹਾਂ ਬਾਜਵਾ ਤੋਂ ਪੁੱਛਿਆ ਕਿ ਕੀ ਤੁਸੀਂ ਬੰਬ ਫਟਣ ਦੀ ਉਡੀਕ ਕਰ ਰਹੇ ਹੋ ਕਿ ਪਹਿਲਾਂ ਲੋਕ ਮਰ ਜਾਣ ਫ਼ਿਰ ਮੈਂ ਆਪਣੀ ਰਾਜਨੀਤੀ ਚਮਕਾਵਾਂਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੁਲਸ ਨੂੰ ਹੁਕਮ ਦਿੱਤੇ ਹਨ ਕਿ ਉਹ ਪ੍ਰਤਾਪ ਬਾਜਵਾ ਨੂੰ ਮਿਲ ਕੇ ਉਨ੍ਹਾਂ ਤੋਂ ਬੰਬਾਂ ਬਾਰੇ ਨਿਸ਼ਾਨਦੇਹੀ ਕਰਨ। ਉਨ੍ਹਾਂ ਇਹ ਵੀ ਆਖ਼ਿਆ ਕਿ ਜੇ ਬਾਜਵਾ ਨੇ ਇਹ ਗੱਲ ਸਿਰਫ਼ ਦਹਿਸ਼ਤ ਫ਼ੈਲਾਉਣ ਵਾਸਤੇ ਕਹੀ ਹੈ ਤਾਂ ਇਹ ਬਹੁਤ ਸੰਗੀਨ ਜੁਰਮ ਹੈ। ਜੇਕਰ ਅਜਿਹਾ ਹੋਇਆ ਤਾਂ ਸਖ਼ਤ ਕਾਰਵਾਈ ਹੋਵੇਗੀ। ਇਸ ਲਈ ਪੁਲਸ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਬਾਜਵਾ ਨੂੰ ਕਿਹਾ ਕਿ ਉਹ ਸਖ਼ਤ ਕਾਰਵਾਈ ਲਈ ਤਿਆਰ ਰਹਿਣ।
