Punjab
ਵਿਆਹ ਦੇ ਖਾਣੇ ਚੋਂ ਨਿਕਲੀਆਂ ਸੁੰਡੀਆਂ ਤੇ ਕਾਕਰੋਚ, ਲੋਕਾਂ ਨੇ ਬਣਾ ਲਈ ਵੀਡੀਓ

23 ਅਕਤੂਬਰ 2023: ਅੰਮ੍ਰਿਤਸਰ ਦੇ ਇਤਿਹਾਸਿਕ ਨਗਰ ਛੇਹਰਟਾ ਦੇ ਇਲਾਕੇ ਦੀ ਪੁਰਾਣੀ ਚੁੰਗੀ ਦੇ ਇੱਕ ਰੈਸਟੋਰੈਂਟ ਦੇ ਖਾਣੇ ਵਿੱਚ ਸੁੰਡੀਆਂ ਨਿਕਲੀਆਂ ਹਨ| ਓਥੇ ਹੀ ਦੱਸ ਦੇਈਏ ਕਿ ਇਕ ਲੜਕੀ ਦਾ ਵਿਆਹ ਦਾ ਪ੍ਰੋਗਰਾਮ ਸੀ| ਜਿੱਥੇ ਰੱਜ ਕੇ ਹੰਗਾਮਾ ਹੋਇਆ, ਹੋਟਲ ਮਾਲਕਾਂ ਦੇ ਨਾਲ ਲੜਕੀ ਵਾਲਿਆਂ ਦੀ ਹੋਈ ਤੂੰ ਤੂੰ ਮੈਂ ਮੈਂ
ਓਥੇ ਹੀ ਅੱਕੇ ਬਰਾਤੀਆਂ ਅਤੇ ਲੜਕੀ ਵਾਲਿਆਂ ਨੇ ਅੰਮ੍ਰਿਤਸਰ ਅਟਾਰੀ ਵਾਘਾ ਰੋਡ ਨੂੰ ਜਾਮ ਕਰ ਦਿੱਤਾ,ਓਥੇ ਹੀ ਲੜਕੀ ਵਾਲਿਆਂ ਦੇ ਵੱਲੋਂ ਪੁਲਿਸ ਤੇ ਵੀ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਪੁਲਿਸ ਪੂਰ ਰਹੀ ਹੈ ਹੋਟਲ ਵਾਲਿਆਂ ਦਾ ਪੱਖ,ਬਰਾਤੀਆਂ ਨੇ ਸੜਕ ਤੇ ਆਟੋ ਵਾਲੇ ਦੇ ਨਾਲ ਕੀਤੀ ਖਿੱਚ ਧੂਹ |