Connect with us

Punjab

ਰਣਜੀਤ ਸਾਗਰ ਡੈਮ ਤੋਂ ਪਾਣੀ ਦੀ ਪੂਰਨ ਪਾਬੰਦੀ

Published

on

ਚੰਡੀਗੜ੍ਹ, 14 ਜਨਵਰੀ (ਅਰਚਨਾ ਸੇਠੀ) :  ਪੰਜਾਬ ਦੇ ਜਲ ਸਰੋਤ ਵਿਭਾਗ ਨੇ ਸ਼ਾਹਪੁਰਕੰਡੀ ਡੈਮ ਵਿਖੇ ਲੋੜੀਂਦੇ ਕੰਮ ਕਰਨ ਅਤੇ ਪਾਣੀ ਦੇ ਭੰਡਾਰ ਨੂੰ ਭਰਨ ਲਈ ਰਣਜੀਤ ਸਾਗਰ ਡੈਮ ਤੋਂ 31 ਦਿਨਾਂ ਲਈ ਪਾਣੀ ਦੀ ਨਿਕਾਸੀ ‘ਤੇ ਪੂਰਨ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੌਸਮ ਅਤੇ ਫਸਲੀ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼ਾਹਪੁਰਕੰਡੀ ਡੈਮ ਦੇ ਆਰਜ਼ੀ ਗੇਟ ਨੂੰ ਬੰਦ ਕਰਨਾ ਅਤੇ ਡੈਮ ਵਿੱਚ ਪਾਣੀ ਭਰਨਾ ਆਦਿ ਜ਼ਰੂਰੀ ਕੰਮ 15 ਜਨਵਰੀ 2024 ਤੋਂ 14 ਫਰਵਰੀ 2024 ਤੱਕ 31 ਦਿਨਾਂ ਲਈ ਕੀਤੇ ਜਾਣਗੇ। ਦਿਨ ਸਮੇਤ) ਰਣਜੀਤ ਸਾਗਰ ਡੈਮ ਤੋਂ ਪਾਣੀ ਦੀ ਪੂਰਨ ਪਾਬੰਦੀ ਰਹੇਗੀ।