Delhi
ਯੂਕੇ ਦੇ ਗੁਰੂਘਰ ਵਿੱਚ ਹੋਈ ਘਟਨਾ ਦੀ ਹਰ ਪਾਸੇ ਨਿੰਦਾ
ਯੂਕੇ ਦੇ ਡਰਬੀ ਵਿੱਚ ਪਾਕਿਸਤਾਨੀ ਮੂਲ ਦੇ ਵਿਅਕਤੀ ਵੱਲੋਂ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਸਾਹਿਬ ਵਿੱਚ ਕੀਤੀ ਭੰਨ-ਤੋੜ ਦੀ ਪੰਜਾਬ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਸ਼ਬਦਾਂ ਨਿੰਦਾ ਕੀਤੀ ਹੈ। ਸੀਐਮ ਨੇ ਟਵੀਟ ਕਰਕੇ ਲਿਖਿਆ-
ਯੂਕੇ ਦੇ ਡਰਬੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਦੁਆਰੇ ਦੀ ਪਾਕਿਸਤਾਨੀ ਮੂਲ ਦੇ ਇਕ ਵਿਅਕਤੀ ਕੀਤੀ ਭੰਨਤੋੜ ਦੀ ਖ਼ਬਰ ਹੈਰਾਨ ਕਰਨ ਵਾਲੀ ਹੈ। ਯੂਕੇ ਪੁਲਿਸ ਨੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਜਿਹੀ ਅਸਹਿਣਸ਼ੀਲਤਾ ਅਤੇ ਨਫ਼ਰਤ ਦਾ ਅੰਤ ਤਾਂ ਹੋਣਾ ਚਾਹੀਦਾ ਹੈ ਜੇ ਮਨੁੱਖਤਾ ਨੂੰ ਜਿਉਂਦਾ ਰੱਖਣਾ ਹੈ, ਖ਼ਾਸ ਕਰਕੇ ਜਦੋਂ ਸੰਸਾਰ ਬੇਮਿਸਾਲ ਸੰਕਟ #ਕੋਵਿਡ19 ਦੇ ਵਿਚਕਾਰ ਹੋਵੇ।
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਟਵੀਟ ਕਰਕੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਲਿਖਿਆ-
ਮੈਂ ਡਰਬੀ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਕਾਇਰਤਾਪੂਰਨ ਕਾਰਵਾਈ ਦੀ ਨਿੰਦਾ ਕਰਦੀ ਹਾਂ। ਮੈਂ
@DerbyPol ਨੂੰ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਅਤੇ ਸਾਰੇ ਗੁਰਦੁਆਰਿਆਂ ਦੀ ਸੁਰੱਖਿਆ ਨੂੰ ਹੋਰ ਵਧਾਉਣ ਲਈ ਕਿਹਾ ਹੈ। ਮੈਂ ਯੂਕੇ ਦੇ ਪੀਐਮ @BorisJohnson ਨੂੰ ਵੀ ਬੇਨਤੀ ਕਰਦੀ ਹਾਂ, ਤਾਂ ਜੋ ਸਿੱਖ ਭਾਈਚਾਰੇ ਨੂੰ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਬਾਰੇ ਭਰੋਸਾ ਦਿੱਤਾ ਜਾ ਸਕੇ।
ਦਿੱਲ੍ਹੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਯੂਕੇ ਦੇ ਪੀਐਮ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸਿਰਸਾ ਨੇ ਲਿਖਿਆ-
ਅਸੀਂ ਡਰਬੀ ਵਿੱਚ ਗੁਰਦੁਆਰਾ ਸਾਹਿਬ ‘ਤੇ ਹੋਏ ਨਫ਼ਰਤੀ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ।
ਅਸੀਂ ਪੀਐਮ @BorisJohnson ਨੂੰ ਬੇਨਤੀ ਕਰਦੇ ਹਾਂ ਇਸ ਮਾਮਲੇ ਦੀ ਵਿਸਤਰਿਤ ਜਾਂਚ ਯਕੀਨੀ ਬਣਾਈ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਸਿੱਖ ਹਮੇਸ਼ਾ ਸੇਵਾ ਵਿੱਚ ਸਭ ਤੋਂ ਅੱਗੇ ਰਹੇ ਹਨ, ਗੁਰਦੁਆਰਾ ਸਾਹਿਬਾਂ ‘ਤੇ ਅਜਿਹੇ ਹਮਲੇ ਬਹੁਤ ਨਿੰਦਣਯੋਗ ਹਨ।