Connect with us

India

Breaking News: ਕੋਰੋਨਾ ਨੇ ਲਈ ਕਾਂਗਰਸੀ ਕੌਂਸਲਰ ਦੀ ਜਾਨ

Published

on

ਗੁਜਰਾਤ, 27 ਅਪ੍ਰੈਲ: ਕੋਰੋਨਾ ਦਾ ਕਹਿਰ ਭਾਰਤ ਚ ਵੀ ਫੈਲ ਚੁੱਕਿਆ ਹੈ। ਭਾਰਤ ਦੇ ਕਈ ਹਿੱਸੇ ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਦੱਸ ਦਈਏ ਗੁਜਰਾਤ ਦੇ ਅਹਿਮਦਾਬਾਦ ਵਿੱਚ ਕਾਂਗਰਸ ਦੇ 67 ਸਾਲ ਦੇ ਕੌਂਸਲਰ ਜਿੰਨ੍ਹਾਂ ਦਾ ਨਾਂਅ ਬਦਰੂਦੀਨ ਸ਼ੇਖ ਸੀ ਕੋਰੋਨਾ ਵਾਇਰਸ ਕਾਰਨ ਐਤਵਾਰ ਰਾਤ ਹਸਪਤਾਲ ‘ਚ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਤੋਂ ਮਗਰੋਂ 15 ਅਪ੍ਰੈਲ ਨੂੰ ਸਰਕਾਰੀ ਸਰਦਾਰ ਵੱਲਭਭਾਈ ਪਟੇਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਅਹਿਮਦਾਬਾਦ ਨਗਰ ਨਿਗਮ ਦੇ ਕਮਿਸ਼ਨਰ ਵਿਜੈ ਨਹਿਰਾ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਹਸਪਤਾਲ ਦੇ ਸੀ.ਈ.ਓ ਰਾਮਯਾ ਭੱਟ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੂਗਰ ਅਤੇ ਬਲੱਡ ਪ੍ਰੈੱਸ਼ਰ ਵਰਗੀ ਬੀਮਾਰੀ ਪਹਿਲਾਂ ਤੋਂ ਹੀ ਸੀ। ਓਧਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੌਂਸਲਰ ਦੇ ਦਿਹਾਂਤ ‘ਤੇ ਆਪਣਾ ਦੁੱਖ ਪ੍ਰਗਟ ਕੀਤਾ। ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਨੇ ਵੀ ਕੌਂਸਲਰ ਦੇ ਦਿਹਾਂਤ ‘ਤੇ ਅਫਸੋਸ ਜਤਾਇਆ ਤੇ ਕਿਹਾ ਕਿ ਉਹ ਪਾਰਟੀ ਦੇ ਵਚਨਬੱਧ ਵਰਕਰ ਸਨ, ਜੋ ਹਮੇਸ਼ਾ ਖ਼ੁਦ ਦੀ ਭਲਾਈ ਤੋਂ ਉੱਪਰ ਸਮਾਜ ਦਾ ਕਲਿਆਣ ਰੱਖਦੇ ਸਨ।