Corona Virus
ਤਾਲਾਬੰਦੀ ਦੌਰਾਨ ਖਪਤਕਾਰ ਮਾਮਲੇ ਵਿਭਾਗ ਜਾਰੀ ਕਰੇਗਾ ਜ਼ਰੂਰੀ ਵਸਤਾਂ ਦੇ ਭਾਅ : ਆਸ਼ੂ

ਚੰਡੀਗੜ੍ਹ, 4 ਅਪ੍ਰੈਲ , ( ਬਲਜੀਤ ਮਰਵਾਹਾ ) :
ਤਾਲਾਬੰਦੀ ਦੋਰਾਨ ਸੂਬੇ ਦਾ ਖਪਤਕਾਰ ਮਾਮਲੇ ਵਿਭਾਗ ਜ਼ਰੂਰੀ ਵਸਤਾਂ ਦੇ ਭਾਅ ਦੀ ਰੋਜ਼ਾਨਾ ਸੂਚੀ ਜਾਰੀ ਕਰੇਗਾ , ਉਕਤ ਜਾਣਕਾਰੀ ਅੱਜ ਇਥੇ ਜਾਰੀ ਇਕ ਬਿਆਨ ਵਿਚ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਦਿੱਤੀ। ਆਸ਼ੂ ਨੇ ਦੱਸਿਆ ਕਿ ਤਾਲਾਬੰਦੀ ਕਾਰਨ ਕੁਝ ਵਪਾਰੀ ਅਤੇ ਪ੍ਰਚੂਨ ਵਿਕਰੇਤਾਵਾਂ ਵਲੋਂ ਮਨਮਰਜ਼ੀ ਦੇ ਰੇਟ ਲਗਾ ਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨੂੰ ਨਜਿੱਠਣ ਜ਼ਰੂਰੀ ਵਸਤਾਂ ਦੇ ਭਾਅ ਦੀ ਸੂਚੀ ਰੋਜ਼ਾਨਾ ਜਾਰੀ ਕਰਨ ਦਾ ਫੈਸਲਾ ਲਿਆ ਗਿਆ ਹੈ।
ਅੱਜ ਜਾਰੀ ਕੀਤੀ ਗਈ ਸੂਚੀ ਅਨੁਸਾਰ ਪ੍ਰਤੀ ਕਿਲੋ ਵਿਕਣ ਵਾਲੀਆਂ ਵਸਤਾਂ ਦੇ ਭਾਅ ਇਸ ਪ੍ਰਕਾਰ ਹਨ ਚਾਵਲ-30 ਰੁਪਏ ਕਿਲੋ ਅਤੇ ਪ੍ਰਤੀ ਕੁਇੰਟਲ 2600 ਰੁਪਏ, ਕਣਕ 22 ਰੁਪਏ ਕਿਲੋ ਅਤੇ ਪ੍ਰਤੀ ਕੁਇੰਟਲ 2000 ਰੁਪਏ, ਕਣਕ ਦਾ ਆਟਾ 24 ਰੁਪਏ ਕਿਲੋ ਅਤੇ ਪ੍ਰਤੀ ਕੁਇੰਟਲ 2300 ਰੁਪਏ, ਛੋਲਿਆਂ ਦੀ ਦਾਲ 70 ਰੁਪਏ ਕਿਲੋ ਅਤੇ ਪ੍ਰਤੀ ਕੁਇੰਟਲ 6000 ਰੁਪਏ, ਤੁਅਰ/ ਅਰਹਰ ਦਾਲ 95ਰੁਪਏ ਕਿਲੋ ਅਤੇ ਪ੍ਰਤੀ ਕੁਇੰਟਲ 8500 ਰੁਪਏ, ੳੜਦ ਦਾਲ 100 ਰੁਪਏ ਕਿਲੋ ਅਤੇ ਪ੍ਰਤੀ ਕੁਇੰਟਲ 9000 ਰੁਪਏ, ਮੂੰਗ ਦਾਲ 110 ਰੁਪਏ ਕਿਲੋ ਅਤੇ ਪ੍ਰਤੀ ਕੁਇੰਟਲ 10000 ਰੁਪਏ, ਮਸਰ ਦਾਲ 85 ਰੁਪਏ ਕਿਲੋ ਅਤੇ ਪ੍ਰਤੀ ਕੁਇੰਟਲ 7500ਰੁਪਏ ਖੰਡ, 38 ਰੁਪਏ ਕਿਲੋ ਅਤੇ ਪ੍ਰਤੀ ਕੁਇੰਟਲ 3600ਰੁਪਏ, ਗੁੱੜ 40 ਰੁਪਏ ਕਿਲੋ ਅਤੇ ਪ੍ਰਤੀ ਕੁਇੰਟਲ 3500ਰੁਪਏ ਖੁਲ੍ਹੀ ਚਾਹ ਪੱਤੀ 100 ਰੁਪਏ ਕਿਲੋ ਅਤੇ ਪ੍ਰਤੀ ਕੁਇੰਟਲ 9000 ਰੁਪਏ, ਆਇਉਡਾਈਜਡ ਨਮਕ 20 ਰੁਪਏ ਕਿਲੋ ਅਤੇ ਪ੍ਰਤੀ ਕੁਇੰਟਲ 1800 ਰੁਪਏ, ਆਲੂ 30 ਰੁਪਏ ਕਿਲੋ ਅਤੇ ਪ੍ਰਤੀ ਕੁਇੰਟਲ 2500 ਰੁਪਏ ਪਿਆਜ਼ 40 ਰੁਪਏ ਕਿਲੋ ਅਤੇ ਪ੍ਰਤੀ ਕੁਇੰਟਲ 3000 ਰੁਪਏ ਅਤੇ ਟਮਾਟਰ 40 ਰੁਪਏ ਕਿਲੋ ਅਤੇ ਪ੍ਰਤੀ ਕੁਇੰਟਲ 3200 ਰੁਪਏ ਹਨ।
ਇਸ ਤੋਂ ਇਲਾਵਾ ਪ੍ਰਤੀ ਲੀਟਰ ਵਿਕਣ ਵਾਲੀਆਂ ਵਸਤਾਂ ਦਾ ਭਾਅ ਇਸ ਤਰ੍ਹਾਂ ਹੈ ਦੁਧ 45 ਰੁਪਏ ਪ੍ਰਤੀ ਲੀਟਰ ਅਤੇ 4300 ਰੁਪਏ ਕੁਇੰਟਲ ਲੀਟਰ, ਮੁੰਗਫਲੀ ਤੇਲ 145 ਰੁਪਏ ਪ੍ਰਤੀ ਲੀਟਰ ਅਤੇ 13000 ਰੁਪਏ ਕੁਇੰਟਲ ਲੀਟਰ, ਸਰੋਂ ਦਾ ਤੇਲ 102 ਰੁਪਏ ਪ੍ਰਤੀ ਲੀਟਰ ਅਤੇ 9200 ਰੁਪਏ ਕੁਇੰਟਲ ਲੀਟਰ, ਵਨਸਪਤੀ 95 ਰੁਪਏ ਪ੍ਰਤੀ ਲੀਟਰ ਅਤੇ 9000 ਰੁਪਏ ਕੁਇੰਟਲ ਲੀਟਰ, ਸੋਆਇਆ ਤੇਲ 100 ਰੁਪਏ ਪ੍ਰਤੀ ਲੀਟਰ ਅਤੇ 9000 ਰੁਪਏ ਕੁਇੰਟਲ ਲੀਟਰ ਜਦਕਿ ਸੂਰਜ ਮੁਖੀ ਦਾ ਤੇਲ 108 ਰੁਪਏ ਪ੍ਰਤੀ ਲੀਟਰ ਅਤੇ 9800 ਰੁਪਏ ਕੁਇੰਟਲ ਲੀਟਰ ਹੈ।