Connect with us

Delhi

ਪੈਟਰੋਲ-ਡੀਜ਼ਲ ਦੀ ਕੀਮਤ ‘ਚ ਲਗਾਤਾਰ ਵਾਧਾ, 20 ਪੈਸੇ ਵੱਧ ਕੇ 79.76 ਰੁਪਏ ਪ੍ਰਤੀ ਲਿਟਰ

Published

on

ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ-ਡੀਜ਼ਲ ਦੀ ਕੀਮਤ ਲਗਾਤਾਰ 16ਵੇਂ ਦਿਨ ਵੱਧਦੇ ਹੋਏ ਮੰਗਲਵਾਰ ਨੂੰ 79.76 ਰੁਪਏ ਪ੍ਰਤੀ ਲਿਟਰ ਪਹੁੰਚ ਗਈ।

ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿਚ ਪੈਟਰੋਲ ਦੀ ਕੀਮਤ ਅੱਜ 20 ਪੈਸੇ ਵੱਧ ਕੇ 79.76 ਰੁਪਏ ਪ੍ਰਤੀ ਲਿਟਰ ਹੋ ਗਈ ਜੋ 28 ਅਕਤੂਬਰ 2018 ਦੇ ਬਾਅਦ ਦਾ ਉੱਚਾ ਪੱਧਰ ਹੈ। ਡੀਜ਼ਲ ਦੇ ਮੁੱਲ ਵਿਚ 55 ਪੈਸੇ ਦੀ ਵਾਧੇ ਦੇ ਨਾਲ ਇਹ ਰਿਕਾਡਰ ਪੱਧਰ 79.40 ਰੁਪਏ ਪ੍ਰਤੀ ਲਿਟਰ ‘ਤੇ ਪਹੁੰਚ ਗਿਆ। ਪੈਟਰੋਲ ਦੀ ਤੁਲਣਾ ਵਿਚ ਡੀਜ਼ਲ ਦੇ ਮੁੱਲ ਤੇਜ਼ੀ ਨਾਲ ਵਧਣ ਨਾਲ ਦੋਵਾਂ ਦੇ ਮੁੱਲ ਦਾ ਅੰਤਰ ਘੱਟ ਕੇ ਸਿਰਫ਼ 36 ਪੈਸੇ ਪ੍ਰਤੀ ਲਿਟਰ ਰਹਿ ਗਿਆ ਹੈ। ਦੇਸ਼ ਵਿਚ ਪੈਟਰੋਲ-ਡੀਜ਼ਲ ਦੇ ਮੁੱਲ 07 ਜੂਨ ਤੋਂ ਲਗਾਤਾਰ ਵੱਧ ਰਹੇ ਹਨ। ਇਨ੍ਹਾਂ ਦਿਨਾਂ ਵਿਚ ਦਿੱਲੀ ਵਿਚ ਪੈਟਰੋਲ 8.50 ਰੁਪਏ ਯਾਨੀ 11.93 ਫ਼ੀਸਦੀ ਅਤੇ ਡੀਜ਼ਲ 10 ਰੁਪਏ ਯਾਨੀ 14.43 ਫ਼ੀਸਦੀ ਮਹਿੰਗਾ ਹੋ ਚੁੱਕਾ ਹੈ।