Punjab
ਗੁਰਦਾਸਪੁਰ ‘ਚ ਜਨਮ ਅਸ਼ਟਮੀ ਦੇ ਪੋਸਟਰ ਹਟਾਉਣ ਨੂੰ ਲੈ ਕੇ ਵਿਵਾਦ
1ਸਤੰਬਰ 2023: ਸਨਾਤਨ ਚੇਤਨਾ ਮੰਚ ਦੇ ਲੋਕਾਂ ਨੇ ਵੀਰਵਾਰ ਰਾਤ ਗੁਰਦਾਸਪੁਰ ‘ਚ ਜਨਮ ਅਸ਼ਟਮੀ ਨਾਲ ਸਬੰਧਤ ਪੋਸਟਰ ਉਤਾਰ ਕੇ ਸਿਟੀ ਥਾਣੇ ਅੱਗੇ ਹੰਗਾਮਾ ਕੀਤਾ। ਇਸ ਦੌਰਾਨ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਪੁਲਿਸ ਅਧਿਕਾਰੀਆਂ ਨਾਲ ਬਹਿਸ ਵੀ ਕੀਤੀ। ਉਨ੍ਹਾਂ ਦਾ ਦੋਸ਼ ਸੀ ਕਿ ਕਾਂਗਰਸ ਪਾਰਟੀ ਨਾਲ ਸਬੰਧਤ ਨਗਰ ਕੌਂਸਲ ਦੇ ਪ੍ਰਧਾਨ ਦੇ ਕਹਿਣ ’ਤੇ ਕੁਝ ਵਿਅਕਤੀਆਂ ਨੇ ਇਹ ਪੋਸਟਾਂ ਉਤਾਰੀਆਂ ਹਨ ਅਤੇ ਇਹ ਉਤਾਰਨ ਵਾਲੇ ਲੜਕਿਆਂ ਨੇ ਪੁਲੀਸ ਕੋਲ ਇਹ ਗੱਲ ਕਬੂਲੀ ਹੈ।
ਇਸ ਲਈ ਨਗਰ ਕੌਂਸਲ ਪ੍ਰਧਾਨ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਉਸਦਾ ਕਹਿਣਾ ਹੈ ਕਿ ਪੁਲਿਸ ਇਹ ਸਭ ਮੰਨਣ ਨੂੰ ਤਿਆਰ ਨਹੀਂ ਹੈ।
ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਮੌਕੇ ’ਤੇ ਪਹੁੰਚ ਕੇ ਪੁਲੀਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਪੁਲੀਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਿਨ੍ਹਾਂ ਵਿੱਚੋਂ 2 ਨੂੰ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ।