Connect with us

Uncategorized

ਕੋਰੋਨਾ ਨੇ ਮੱਲਿਆ ਮਾਲਵੇ ਦਾ ਰਾਹ ,ਮੋਗਾ ਤੇ ਮੁਕਤਸਰ ‘ਚ ਕੋਰੋਨਾ ਬਲਾਸਟ

ਮੋਗਾ ਅਤੇ ਮੁਕਤਸਰ ਵਿੱਚ ਤੇਜ਼ੀ ਨਾਲ ਫੇਲ ਰਿਹਾ ਕੋਰੋਨਾ

Published

on

ਇੱਕ ਦਿਨ ਵਿੱਚ ਮੋਗਾ ਬਣਿਆ ਕੋਰੋਨਾ ਦਾ ਗੜ 
ਇਕੱਠੇ 69 ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ 
ਮੁਕਤਸਰ ਵਿੱਚ ਵੀ ਹੋਇਆ ਕੋਰੋਨਾ ਬਲਾਸਟ 
45 ਨਵੇਂ ਮਾਮਲਿਆਂ ਦੀ ਕੀਤੀ ਪੁਸ਼ਟੀ 

19 ਅਗਸਤ : ਦੁਆਬੇ ਤੋਂ ਹੁੰਦਾ ਹੋਇਆ ਕੋਰੋਨਾ ਹੁਣ ਮਾਲਵੇ ਦੇ ਇਲਾਕਿਆਂ ਵਿੱਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਲੁਧਿਆਣਾ ਦੇ ਇਲਾਕੇ ਵਿੱਚ ਤਾਂ ਇਹ ਕਹਿਰ ਜਾਰੀ ਸੀ ਪਰ ਹੁਣ ਮੋਗਾ ਅਤੇ ਮੁਕਤਸਰ ਦੇ ਰਾਹ ਵੱਲ ਕੋਰੋਨਾ ਨੇ ਪੈਰ ਪਾ ਲਏ ਹਨ। ਮੋਗਾ ਵਿੱਚ ਅੱਜ ਵੱਡੀ ਗਿਣਤੀ ਯਾਨੀ 69 ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ। ਇਹ ਅੰਕੜਾ ਬਹੁਤ ਜਿਆਦਾ ਹੈ ਜਿਸ ਤੋਂ ਬਾਅਦ ਭਿਆਨਕ ਹਾਲਾਤ ਬਣ ਸਕਦੇ ਹਨ ਅਤੇ ਕਰਫਿਊ ਲੱਗ ਸਕਦਾ ਹੈ।ਮੋਗਾ ਵਿੱਚ ਕੁੱਲ 965 ਕੇਸ ਹਨ ਜਿੰਨਾ ਵਿੱਚੋਂ 404 ਕੇਸ ਐਕਟਿਵ,550 ਰਿਕਵਰ ਅਤੇ 11 ਮੌਤਾਂ ਹੋ ਚੁੱਕੀਆਂ ਹੈ।  
ਜੇ ਗੱਲ ਮੁਕਤਸਰ ਜਿਲ੍ਹੇ ਦੀ ਕੀਤੀ ਜਾਵੇ ਤਾਂ ਮੁਕਤਸਰ ਵਿੱਚ ਵੀ ਹਾਲਾਤ ਸਾਜਗਾਰ ਨਹੀਂ ਹਨ,ਮੁਕਤਸਰ ਵਿੱਚ ਵੀ ਅੱਜ ਕੋਰੋਨਾ ਬਲਾਸਟ ਹੋਇਆ ਹੈ,ਜਿੱਥੇ 45 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਮੁਕਤਸਰ ਵਿੱਚ ਵੀ ਖਤਰੇ ਦੀ ਘੰਟੀ ਵੱਜ ਚੁੱਕੀ ਹੈ। 
ਜੇ ਮਾਲਵੇ ਵਿੱਚ ਸਾਵਧਾਨੀਆਂ ਨਾ ਵਰਤੀਆਂ ਤਾਂ ਇਹ ਗਿਣਤੀ ਲਗਾਤਾਰ ਵੱਧਦੀ ਹੀ ਰਹੇਗੀ।