Connect with us

Punjab

ਫਿਰੋਜ਼ਪੁਰ ਦੇ ਸਿਵਲ ਹਸਪਤਾਲ ਨੂੰ ਖੁਦ ਨੂੰ ਹੋਇਆ ਕੋਰੋਨਾ,ਹਸਪਤਾਲ ਦੇ ਬਾਹਰ ਖੜਾ ਗੋਡ- ਗੋਡੇ ਪਾਣੀ

Published

on

ਫਿਰੋਜ਼ਪੁਰ 20 ਮਾਰਚ, (ਪਰਮਜੀਤ ਪੰਮਾ): ਕੋਰੋਨਾ ਵਾਇਰਸ ਨੂੰ ਲੈ ਕੇ ਦੁਨੀਆਂ ਭਰ ਵਿੱਚ ਅਲਰਟ ਜਾਰੀ ਹੈ। ਅਤੇ ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰਾਂ ਵੱਲੋਂ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਅਤੇ ਲੋਕਾਂ ਨੂੰ ਤੋਂ ਬਚਣ ਲਈ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਤਰਾਂ ਬੀਤੇ ਦਿਨ ਕੋਰੋਨਾ ਵਾਇਰਸ ਨੂੰ ਲੈ ਕੇ

ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਸਨਮੁਖ ਸੂਬੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 31 ਮਾਰਚ ਤੱਕ ਛੁੱਟੀਆਂ ਕਰਨ ਦੀ ਹਦਾਇਤ ਦਿੱਤੀਆਂ ਗਈਆਂ ਸਨ। ਅਤੇ ਹੁਣ ਸਰਕਾਰ ਵੱਲੋਂ ਬੱਸਾਂ ਟਰੇਨਾਂ ਦੇ ਨਾਲ ਨਾਲ ਲੋਕਾਂ ਦਾ ਘਰਾਂ ਵਿਚੋਂ ਨਿਕਲਣ ਤੇ ਵੀ ਪਾਬੰਦੀ ਲਗਾਈ ਜਾ ਰਹੀ ਹੈ।

ਇੱਕ ਪਾਸੇ ਸਰਕਾਰ ਕੋਰੋਨਾ ਵਾਇਰਸ ਲੈ ਕੇ

  ਲੋਕਾਂ ਨੂੰ ਸੁਚੇਤ ਕਰਨ ਵਿੱਚ ਲੱਗੀ ਹੋਈ ਹੈ। ਅਤੇ ਲੋਕਾਂ ਨੂੰ ਆਪਣੇ ਆਲੇ ਦੁਆਲੇ ਸਾਫ ਸਫਾਈ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਪਰ ਜਿਲਾ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਇਸ ਕਦਰ ਗੰਦਗੀ ਫੈਲੀ ਹੋਈ ਹੈ। ਕਿ ਸਿਵਲ ਹਸਪਤਾਲ ਖੁਦ ਵਾਇਰਸ ਵਰਗੀ ਬਿਮਾਰੀ ਨੂੰ ਸੱਦਾ ਦੇ ਰਿਹਾ ਹੈ। ਹਸਪਤਾਲ ਦੇ ਬਾਹਰ ਕਈ ਦਿਨਾਂ ਤੋਂ ਪਾਣੀ ਇਕੱਠਾ ਹੋਇਆ ਪਿਆ ਹੈ। ਜੋ ਭਿਆਨਕ ਬਿਮਾਰੀਆਂ ਫੈਲਾਉਣ ਦਾ ਕੰਮ ਕਰ ਰਿਹਾ ਹੈ। ਉਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਜੋ ਪ੍ਰਸਾਸਨ ਹਸਪਤਾਲ ਵਿੱਚ ਸਫਾਈ ਨਹੀਂ ਰੱਖ ਸਕਦਾ ਉਹ ਸਥਾਨਕ ਲੋਕਾਂ ਨੂੰ ਕੀ ਬਿਮਾਰੀਆ ਤੋਂ ਬਚਾਏਗਾ ਉਨ੍ਹਾਂ ਕਿਹਾ ਉਹ ਰੋਜਾਨਾ ਇਥੇ ਆਉਦੇ ਜਾਦੇ ਹਨ ਅਤੇ ਪੂਰਾ ਹਸਪਤਾਲ ਗੰਦਗੀ ਨਾਲ ਭਰਿਆ ਪਿਆ ਹੈ। ਜਿਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਉਧਰ ਜਦੋਂ ਡੀ ਸੀ ਫਿਰੋਜ਼ਪੁਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਹਸਪਤਾਲ ਦੀ ਜਲਦ ਸਫਾਈ ਕਰਾਉਣ ਦਾ ਭਰੋਸਾ ਦਿਵਾਇਆ ਅਤੇ ਕਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਣ ਦੀ ਅਪੀਲ ਕੀਤੀ।