Amritsar
ਅੰਮ੍ਰਿਤਸਰ ‘ਚ ਸਮਾਗਮ ਦੌਰਾਨ ਹੈਲਥ ਕੈਂਪ ਲਾ ਕੇ ਕੋਰੋਨਾ ਦੀ ਕੀਤੀ ਜਾਂਚ

ਅੰਮ੍ਰਿਤਸਰ ,15 ਮਾਰਚ : ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਵਿਦੇਸ਼ ‘ਚ ਅਲਰਟ ਜਾਰੀ ਕੀਤਾ ਜਾ ਚੁੱਕਿਆ ਹੈ। ਪੰਜਾਬ ‘ਚ ਹੁਣ ਮਾਲ, ਜਿਮ ਦੇ ਨਾਲ-ਨਾਲ ਉਹ ਸਾਰੇ ਥਾਂ ਤੇ ਪਾਬੰਧੀ ਲਗਾ ਦਿੱਤੀ ਹੈ ਜਿੱਥੇ ਕਿ ਲੋਕੀ ਇਕੱਠੇ ਹੁੰਦੇ ਹਨ ਕਿਉਂਕਿ ਕੋਰੋਨਾ ਵਾਇਰਸ ਦਾ ਖ਼ਤਰਾ ਭਿੜ ਇਲਾਕੇ ਤੋਂ ਫੈਲ ਸਕਦਾ ਹੈ ।

ਅੰਮ੍ਰਿਤਸਰ ‘ਚ ਕੋਰੋਨਾ ਵਾਇਰਸ ਨੂੰ ਲੈ ਕੇ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ । ਦੱਸ ਦਈਏ ਕਿ ਅੰਮ੍ਰਿਤਸਰ ਵਿੱਖੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਹੋਣ ਵਾਲੇ ਸਤਿਸੰਗ ਵੇਲੇ ਹੈਲਥ ਕੈਂਪ ਲਾ ਕੇ ਲੋਕਾਂ ਦੀ ਜਾਂਚ ਕੀਤੀ ਗਈ। ਇਸ ਵਿੱਚ ਮਸ਼ੀਨ ਦੇ ਨਾਲ ਬੁਖਾਰ ਚੈਕ ਕੀਤਾ ‘ਤੇ ਉਨ੍ਹਾਂ ਸਾਰਿਆਂ ਨੂੰ ਸੈਨਿਟਾਈਜ਼ਰ ਨਾਲ ਹੱਥ ਧੋਣ ਬਾਰੇ ਵੀ ਜਾਕਰੁਕ ਕੀਤਾ ।

ਇਸਦੇ ਨਾਲ ਹੀ ਮਾਸਕ ਲਗਵਾ ਕੇ ਧਾਰਮਿਕ ਸਮਾਗਮ ਕੀਤਾ। ਇਸ ਸਤਿਸੰਗ ਵਿਖੇ ਤਕਰੀਬਨ 5 ਹਜ਼ਾਰ ਲੋਕੀ ਆਏ ਸਨ ਜਿਨ੍ਹਾਂ ਦੀ ਜਾਂਚ ਕੀਤੀ ਗਈ ‘ਤੇ ਚੂਰਨ ਤੋਂ ਬਚਣ ਲਈ ਸਾਵਧਾਨੀ ਦੀ ਵਰਤੋਂ ਕਾਰਨ ਬਾਰੇ ਦੱਸਿਆ।