Corona Virus
ਕੋਰੋਨਾ ਨੇ ਸਰਕਾਰ ਨੂੰ ਪਾਇਆ ਭੰਬਲ ਭੂਸੇ, ਸਰਕਾਰ ਵਾਰ ਵਾਰ ਬਦਲ ਰਹੀ ਆਪਣੇ ਫ਼ੈਸਲੇ

ਚੰਡੀਗੜ੍ਹ, 11 ਅਪ੍ਰੈਲ : ਸਰਕਾਰ ਕਦੇ ਫੈਸਲਾ ਦਿੰਦੀ ਹੈ, ਤੇ ਨਾਲ ਹੀ ਕੁੱਝ ਸਮੇਂ ਬਾਅਦ ਵਾਪਸ ਵੀ ਲੈ ਲੈਂਦੀ ਅਜਿਹਾ ਪਿੱਛਲੇ ਦਿਨਾਂ ‘ਚ ਕਈ ਵਾਰ ਦੇਖਣ ਨੂੰ ਮਿਲ ਗਿਆ। ਕਦੇ ਮੁੱਖ ਮੰਤਰੀ ਕਹਿੰਦੇ ਹਨ ਕੋਰੋਨਾ ਪੰਜਾਬ ਦੇ 87% ਲੋਕਾਂ ਨੂੰ ਹੋ ਸਕਦਾ ਹੈ ਤੇ ਪੀਜੀਆਈ ਵੱਲੋਂ ਇਸ ਗੱਲ ਨੂੰ ਬਿਲਕੁਲ ਖਾਰਜ ਕਰ ਦਿੱਤਾ ਗਿਆ। ਸਰਕਾਰ ਦੇ ਨਾਲ ਨਾਲ ਲੋਕ ਵੀ ਭੰਬਲ ਭੂਸੇ ‘ਚ ਨਜ਼ਰ ਆ ਰਹੇ ਹਨ। ਅਜਿਹੀ ਘਟਨਾਵਾਂ ਨੂੰ ਦੇਖਦਿਆਂ ਹੁਣ ਪੰਜਾਬ ਸਰਕਾਰ ਸਿੱਖੀਆ ਵਿਭਾਗ ਦੇ ਅਦਾਰਿਆਂ ਦੇ ਬੰਦ ਹੋਣ ਅਤੇ ਪੰਜਾਬ ਬੋਰਡ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਬਾਰੇ ਭੰਬਲਭੂਸਾ ਨੂੰ ਦੂਰ ਨਹੀਂ ਕਰ ਪਾ ਰਹੀ, ਆਖਿਰ ਤਰੀਕਾਂ ਦਾ ਫ਼ੈਸਲਾ ਹੋਣਾ ਅਜੇ ਬਾਕੀ ਹੈ ਪਰ ਅਸਲ ਗੱਲ ਇਹ ਹੈ ਕਿ ਸਕੂਲ ਅਤੇ ਕਾਲਜ਼ ਹੁਣ ਲਈ ਬੰਦ ਹਨ ਪਰ ਸਰਕਾਰ ਬੱਚਿਆਂ ਦੇ ਇਮਤਿਹਾਨ ਕਰਵਾਉਣ ਲਈ ਫ਼ਰਮਾਨ ਕਿਸੇ ਵੀ ਸਮੇਂ ਜਾਰੀ ਕਰ ਸਕਦੀ ਹੈ।