Connect with us

Corona Virus

PGI,ਕਰਮਚਾਰੀ ਦੇ ਪਰਿਵਾਰਿਕ ਮੈਂਬਰਾਂ ਦਾ ਵੀ ਆਇਆ ਕੋਰੋਨਾ ਟੈਸਟ ਪੌਜ਼ਿਟਿਵ

Published

on

ਚੰਡੀਗੜ੍ਹ, 19 ਅਪ੍ਰੈਲ : ਕੋਰੋਨਾ ਮਹਾਂਮਾਰੀ ਨੇ ਦੁਨੀਆਂ ਭਰ ਵਿੱਚ ਖੌਫ ਵਰਗਾ ਮਾਹੌਲ ਪੈਦਾ ਕਰ ਦਿੱਤਾ ਹੈ। ਲੋਕ ਆਪਣੇ ਘਰਾਂ ਵਿੱਚ ਬੰਦ ਹਨ ਅਤੇ ਦੇਸ਼ ਲਾਕਡਾਊਨ ਕਰ ਦਿੱਤੇ ਗਏ ਹਨ । ਪ੍ਰਸ਼ਾਸ਼ਨ, ਡਾਕਟਰ ਅਤੇ ਕਰਮਚਾਰੀ ਹੀ ਇਸ ਬਿਮਾਰੀ ਨਾਲ ਲੜ ਰਹੇ ਹਨ ਅਤੇ ਆਪਣੀ ਜਾਨ ਦੀ ਪ੍ਰਵਾਹ ਕਰੇ ਬਿਨਾ ਸਾਡੇ ਸਹਾਇਤਾ ਲਈ ਖੜੇ ਹਨ। ਦਸਣਯੋਗ ਗੱਲ ਇਹ ਹੈ ਕਿ ਇਸ ਮਹਾਂਮਾਰੀ ਦੇ ਚਲਦਿਆਂ ਪਿਛਲੀ ਦਿਨੀਂ ਚੰਡੀਗੜ੍ਹ PGI ਦੇ 2 ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਹਨਾਂ ਦੋਨਾਂ ਕਰਮਚਾਰੀਆਂ ਵਿੱਚੋਂ ਇਕ ਕਰਮਚਾਰੀ ਨਯਾਗਾਉਂ ਦਾ ਰਹਿਣ ਵਾਲਾ ਹੈ ਅਤੇ ਦੂਸਰਾ ਧਨਾਸ ਦਾ ਰਹਿਣ ਵਾਲਾ ਹੈ। ਜਾਣਕਾਰੀ ਦੇ ਅਨੁਸਾਰ ਨਯਾਗਾਉਂ ਦੇ ਨਜ਼ਦੀਕੀ ਪਰਿਵਾਰ ਵਿੱਚੋਂ 4 ਹੋਰ ਮੈਂਬਰਾਂ ਨੂੰ ਪੌਜ਼ਿਟਿਵ ਪਾਇਆ ਗਿਆ ਹੈ। ਜਿਹਨਾਂ ‘ਚ 60, 26 ਸਾਲਾਂ ਦੀ ਮਹਿਲਾਵਾਂ ਹਨ, 19 ਸਾਲਾਂ ਦਾ ਵਿਆਕਤੀ ਅਤੇ ਇਕ ਮਹੀਨੇ ਦੀ ਛੋਟੀ ਬੱਚੀ ਨੂੰ ਸਕਾਰਾਤਮਕ ਆਇਆ ਹੈ।

ਪੀਜੀਆਈ ‘ਚ ਕੋਰੋਨਾ ਦੀ ਹੁਣ ਤੱਕ ਦੀ ਸਥਿਤੀ ਕੁਝ ਇਸ ਪ੍ਰਕਾਰ ਹੈ –
Samples – 919
Negative – 838
Positive – 61
Awaited – 20
Active cases – 53
Cured – 6
Died – 2