Punjab
ਮੁੰਡੀ ਖਰੜ ਵਿਅਕਤੀ ਦਾ ਕੋਰੋਨਾ ਟੈਸਟ ਆਇਆ ਪਾਜ਼ਿਟਿਵ, ਕੁੱਝ ਦਿਨ ਪਹਿਲਾਂ ਉਸਦੀ ਪਤਨੀ ਦੀ ਵੀ ਕੋਰੋਨਾ ਕਾਰਨ ਹੋਈ ਸੀ ਮੌਤ
ਕੋਰੋਨਾ ਦਾ ਕਹਿਰ ਜਿੱਥੇ ਪੁਰੀ ਦੁਨੀਆ ਵਿੱਚ ਫੈਲਿਆ ਹੋਇਆ ਹੈ। ਇਸਨੂੰ ਲੈ ਕੇ ਸਰਕਾਰ ਵੱਲੋਂ ਅਹਿਮ ਫੈਸਲੇ ਲਏ ਜਾ ਰਹੇ ਹਨ ਤਾਂ ਜੋ ਲੋਕ ਇਸ ਮਹਾਮਾਰੀ ਤੋਂ ਬੱਚ ਸਕਣ। ਮੁੰਡੀ ਖਰੜ ਵਿੱਚ 7 ਅਪ੍ਰੈਲ ਨੂੰ ਕੋਰੋਨਾ ਕਾਰਨ ਇੱਕ 78 ਸਾਲ ਔਰਤ ਦੀ ਮੌਤ ਹੋ ਗਈ ਸੀ। ਜਿਸਦੇ ਬਾਅਦ ਉਸਦੇ ਪਰਿਵਾਰ ਦੇ ਸੈਂਪਲ ਜਾਂਚ ਲਈ ਭੇਜੇ ਗਏ ਸੀ। ਜਿਸਦੇ ਵਿੱਚ ਮ੍ਰਿਤਕਾ ਦੇ ਪਤੀ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਅਤੇ ਬਾਕੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਦੱਸ ਦਈਏ ਕਿ ਹੁਣ ਮੋਹਾਲੀ ਵਿੱਚ ਕੋਰੋਨਾ ਦੇ ਕੁੱਲ 51 ਕੇਸ ਹੋ ਚੁੱਕੇ ਹਨ ਅਤੇ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਨੂੰ ਹਰਾ ਜਿੱਤ ਹਾਸਿਲ ਕਰ 5 ਲੋਕ ਹਸਪਤਾਲ ਤੋਂ ਘਰ ਵੀ ਪਰਤੇ ਹਨ।