Corona Virus
100 ਦਿਨਾਂ ‘ਚ ਸਵਾ ਸੌ ਕਰੋੜ ਦੀ ਇਸ ਆਬਾਦੀ ‘ਚ ਹਾਲੇ ਤਕ ਲੱਗੇ 17.70 ਕਰੋੜ ਟੀਕੇ
ਦੇਸ਼ ‘ਚ ਕੋਰੋਨਾ ਵਾਇਰਸ ਦਾ ਕਹਿਰ ਸਾਰੇ ਪਾਸੇ ਬਹੁਤ ਫੈਲ ਰਿਹਾ ਹੈ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਬਚਾਅ ਲਈ ਹਰ ਕੋਈ ਕੋਰੋਨਾ ਵੈਕਸੀਨ ਲਗਵਾ ਰਿਹਾ ਹੈ। ਇਸ ਦੌਰਾਨ 100 ਦਿਨਾਂ ‘ਚ ਦੇਸ਼ ਵਿੱਚ ਸਵਾ ਸੌ ਕਰੋੜ ਦੀ ਇਸ ਆਬਾਦੀ ‘ਚ ਹਾਲੇ ਤਕ 17.70 ਕਰੋੜ ਲੋਕਾਂ ਨੂੰ ਹੀ ਵੈਕਸੀਨ ਲੱਗੀ ਹੈ। ਭਾਰਤ ਸਭ ਤੋਂ ਤੇਜ਼ ਵੈਕਸੀਨੇਸ਼ਨ ਕਰਨ ਵਾਲਾ ਦੇਸ਼ ਹੈ। ਅਗਰ ਕੁਲ ਮਿਲਾ ਕੇ ਦੇਖੀਏ ਤਾਂ ਭਾਰਤ ‘ਚ 17.70 ਕਰੋੜ ਟੀਕੇ 114 ਦਿਨਾਂ ‘ਚ ਲੱਗੇ ਹਨ ਜਦਕਿ ਚੀਨ ਤੇ ਅਮਰੀਕਾਂ ਪਿੱਛੇ ਰਹੇ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮਿਲੀ ਜਾਣਕਾਰੀ ਅਨੁਸਾਰ 18 ਤੋਂ 44 ਉਮਰ ਦੇ 4 ਲੱਖ 17 ਹਜ਼ਾਰ 321 ਲੋਕਾਂ ਨੇ ਆਪਣੀ ਪਹਿਲੀ ਖੁਰਾਕ ਲਈ ਹੈ। ਟੀਕਾਕਰਨ ਅਭਿਆਨ ਦੇ ਤੀਜੇ ਗੇੜ ਦੀ ਸ਼ੁਰੂਆਤ ਤੋਂ ਬਾਅਦ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਟੀਕੇ ਲਵਾਉਣ ਵਾਲੇ ਇਸ ਕੈਟੇਗਰੀ ਦੇ ਕੁੱਲ ਲੋਕਾਂ ਦੀ ਸੰਖਿਆ 34, 66, 895 ਹੋ ਗਈ। ਦੇਸ਼ ‘ਚ ਦਿੱਤੀ ਗਈ ਕੋਵਿਡ ਟੀਕੇ ਦੀਆਂ ਖੁਰਾਕਾਂ ਦੀ ਕੁੱਲ ਸੰਖਿਆ 17 ਕਰੋੜ, 70 ਲੱਖ 85 ਹਜ਼ਾਰ 371 ਹੋ ਗਈ ਹੈ। ਇਸ ਤੋਂ ਇਲਾਵਾ 45 ਤੋਂ 60 ਸਾਲ ਦੀ ਉਮਰ ਦੇ 5,62,14,942 ਨੂੰ ਇੱਕ ਤੇ 81,31,218 ਵਿਅਕਤੀਆਂ ਨੂੰ ਦੂਜੀ ਖੁਰਾਕ ਦੇ ਦਿੱਤੀ ਗਈ ਹੈ।
ਟੀਕਾਕਰਨ ਮੁਹਿੰਮ ਦੇ 117ਵੇਂ ਦਿਨ ਨੂੰ ਟੀਕੇ ਦੀਆਂ ਕੁੱਲ 17 ਲੱਖ 72 ਹਜ਼ਾਰ 261 ਖੁਰਾਕਾਂ ਦਿੱਤੀਆਂ ਗਈਆਂ। ਕੁੱਲ 9,38,933 ਵਿਅਕਤੀਆਂ ਨੇ ਆਪਣੀ ਪਹਿਲੀ ਖੁਰਾਕ ਹਾਸਲ ਕੀਤੀ ਤੇ 8,33,328 ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਗਈ। ਮਹਾਰਾਸ਼ਟਰ, ਰਾਜਸਥਾਨ, ਗੁਜਰਾਤ, ਯੂਪੀ, ਪੱਛਮੀ ਬੰਗਾਲ, ਕਰਨਾਟਕ, ਮੱਧ ਪ੍ਰਦੇਸ਼, ਕੇਰਲ, ਬਿਹਾਰ ਤੇ ਆਂਧਰ ਪ੍ਰਦੇਸ਼ ਸੂਬਿਆਂ ਨੂੰ ਕੁੱਲ ਖੁਰਾਕਾਂ ਦਾ 66 ਫ਼ੀਸਦ ਹਿੱਸਾ ਦਿੱਤਾ ਜਾ ਚੁੱਕਾ ਹੈ।