Corona Virus
ਫਾਜ਼ਿਲਕਾ ਜ਼ਿਲ੍ਹੇ ਵਿੱਚ ਕੋਰੋਨਾ ਦੀ ਦਸਤਕ ,ਆਏ 3 ਕੋਰੋਨਾ ਦੇ ਮਾਮਲੇ, ਪੀੜਤ ਹਜ਼ੂਰ ਸਾਹਿਬ ਤੋਂ ਹਨ ਸਬੰਧਤ

ਫਾਜ਼ਿਲਕਾ, 1 ਮਈ: ਕੋਰੋਨਾ ਨੇ ਪੂਰੇ ਪੰਜਾਬ ਵਿੱਚ ਹਾਹਾਕਾਰੀ ਮਚਾਈ ਹੋਈ ਹੈ ਪਰ ਫਾਜ਼ਿਲਕਾ ਇੱਕ ਅਜਿਹਾ ਸੂਬਾ ਸੀ ਜਿਥੇ ਕੋਰੋਨਾ ਦਾ ਇੱਕ ਵੀ ਕੇਸ ਨਹੀਂ ਸੀ ਅਤੇ ਇਸ ਇਲਾਕੇ ਨੂੰ ਗ੍ਰੀਨ ਜ਼ੋਨ ਵੱਜੋਂ ਐਲਾਨਿਆ ਗਿਆ ਸੀ। ਲੇਕਿਨ ਹੁਣ ਫਾਜ਼ਿਲਕਾ ਵੀ ਕੋਰੋਨਾ ਤੋਂ ਵਾਂਝਾ ਨਹੀਂ ਰਹਿ ਸਕਿਆ। ਦੱਸ ਦਈਏ ਫਾਜ਼ਿਲਕਾ ਦੇ ਜਲਾਲਾਬਾਦ ਵਿੱਚ ਕੋਰੋਨਾ ਦੇ 3 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਹ ਤਿੰਨੋ ਮਰੀਜ਼ ਸ਼੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸਨ। ਇਸਦੀ ਜਾਣਕਾਰੀ ਫਾਜ਼ਿਲਕਾ ਦੇ ਸਿਵਲ ਸਰਜਨ ਨੇ ਦਿੱਤੀ।