Corona Virus
ਕੋਰੋਨਾ ਦੀ ਦੂਜੀ ਲਹਿਰ ਬਣਦੀ ਜਾ ਰਹੀ ਹੈ ਖਤਰਨਾਕ, ਦਿਨ ‘ਚ 2 ਲੱਖ ਤੋਂ ਵੱਧ ਸਾਹਮਣੇ ਆਏ ਨਵੇਂ ਮਾਮਲੇ
ਕੋਰੋਨਾ ਮਹਾਮਾਰੀ ਦੇਸ਼ ‘ਚ ਇਨ੍ਹੀਂ ਤੇਜ਼ੀ ਨਾਲ ਵੱਧ ਰਿਹਾ ਹੈ ਕਿ ਹੁਣ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ 2 ਲੱਖ ਤੋਂ ਜ਼ਿਆਦਾ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਇਹ ਮਹਾਮਾਰੀ ਹੁਣ ਇਕ ਆਪਣਾ ਖਤਰਨਾਕ ਰੂਪ ਧਾਰਣ ਕਰ ਰਹੀ ਹੈ। ਜੋ ਕਿ ਇਹ ਲੋਕਾਂ ਨੂੰ ਬਹੁਤ ਤੇਜ਼ੀ ਨਾਲ ਆਪਣੀ ਲਪੇਟ ‘ਚ ਲੈ ਰਿਹਾ ਹੈ। ਇਸ ਵਾਇਰਸ ਦੇ ਮਾਮਲੇ ਲਗਾਤਾਰ ਘੱਟ ਨਹੀਂ ਬਲਕਿ ਇਸਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ।ਦੇਸ਼ ‘ਚ ਕੋਰੋਨਾ ਮਹਾਮਾਰੀ ਕਾਰਨ ਹਾਲਾਤ ਤੇਜ਼ੀ ਨਾਲ ਵਿੱਗੜ ਰਹੇ ਹਨ। ਦੇਸ਼ ‘ਚ ਕੁਝ ਸੂਬੇ ਅਜਿਹੇ ਹਨ ਕਿ ਉੱਥੇ ਇਹ ਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਮਹਾਰਾਸ਼ਟਰ ‘ਚ ਸਭ ਤੋਂ ਜ਼ਿਆਦਾ ਐਕਟਿਵ ਕੇਸ ਪਾਏ ਗਏ ਹਨ। ਇਹ ਮਹਾਮਾਰੀ ਇਕ ਜਾਨਲੇਵਾ ਮਹਾਮਾਰੀ ਦਾ ਰੂਪ ਧਾਰਣ ਕਰ ਰਹੀ ਹੈ। ਇਸ ਨਾਲ ਦਿਨ ‘ਚ ਇਕ ਹਜ਼ਾਰ ਤੋਂ ਜ਼ਿਆਦਾ ਮੌਤਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜੋ ਅੰਕੜੇ ਜਾਰੀ ਕੀਤੇ ਗਏ ਹਨ ਉਸ ਮੁਤਾਬਕ ਕੋਰੋਨਾ ਮਾਮਲਿਆਂ ਦੀ ਗਿਣਤੀ ਮਾਪੀ ਗਈ ਤਾਂ 24 ਘੰਟਿਆਂ ‘ਚ 2 ਲੱਖ ਤਕ ਅੰਕੜੇ ਪਹੁੰਚ ਗਏ ਹਨ। ਇਸ ਦੌਰਾਨ ਮੌਤਾਂ ਦੇ ਅੰਕੜਿਆਂ ਮਾਪਿਆਂ ਗਿਆ ਤਾਂ ਇਕ ਦਿਨ ‘ਚ 1,038 ਮੌਤਾਂ ਦੇ ਮਾਮਲੇ ਸਾਹਮਣੇ ਆਏ ਹੁਣ ਅਗਰ ਕੁੱਲ ਮਿਲਾ ਕੇ ਦੇਖੀਏ ਤਾਂ ਮੌਤਾਂ ਦਾ ਦਰ 1,73,123 ਤਕ ਪਹੁੰਚ ਗਿਆ ਹੈ। ਅਗਰ ਅਜਿਹਾ ਹੀ ਚਲਦਾ ਰਿਹਾ ਤਾਂ ਦੇਸ਼ ‘ਚ ਹਾਲਾਤ ਜਿਆਦਾ ਖਰਾਬ ਹੋ ਜਾਣਗੇ। ਹੁਣ ਅਗਰ ਕੁੱਲ ਮਿਲਾ ਕੇ ਕੇਸਾਂ ਦਾ ਦਰ ਮਾਪਿਆਂ ਜਾਵੇ ਤਾਂ ਦੇਸ਼ ‘ਚ ਜੋ ਕੁੱਲ ਪਾਜ਼ੇਟਿਵ ਮਾਮਲੇ ਹਨ ਉਹਨ੍ਹਾਂ ਦੀ ਗਿਣਤੀ 40 ਲੱਖ 74 ਹਜ਼ਾਰ ਤੋਂ ਵੀ ਜ਼ਿਆਦਾ ਹੋ ਗਈ ਹੈ। ਇਸ ਤੋਂ ਪਤਾ ਚੱਲ ਰਿਹਾ ਹੈ ਕਿ ਕੋਰੋਨਾ ਮਹਾਮਾਰੀ ਦੇਸ਼ ਲਈ ਖ਼ਤਰਨਾਕ ਬਣਦੀ ਜਾ ਰਹੀ ਹੈ।