Corona Virus
ਕੋਰੋਨਾ ਵੈਕਸੀਨ ‘ਸਪੁਤਨਿਕ ਵੀ’ ਦੀ ਪਹਿਲੀ ਡੋਜ਼ ਲਗਾਈ ਗਈ ਭਾਰਤ ‘ਚ

ਕੋਰੋਨਾ ਮਹਾਮਾਰੀ ਸਾਰੇ ਦੇਸ਼ ‘ਚ ਫੈਲੀ ਹੋਣ ਕਰਕੇ ਸਾਰੇ ਭਾਰਤ ‘ਚ ਸਭ ਵੈਕਸੀਨ ਲਗਵਾ ਰਹੇ ਹਨ। ਇਸ ਨਾਲ ਹੀ ਭਾਰਤ ‘ਚ ਕੋਰੋਨਾ ਵਾਇਰਸ ਸਪੁਤਨਿਕ ਵੀ ਵੈਕਸੀਨ ਦੀ ਪਹਿਲੀ ਡੋਜ਼ ਭਾਰਤੀਆਂ ਨੂੰ ਲਗਾ ਦਿੱਤੀ ਗਈ ਹੈ। ਇਕ ਸੀਮਿਤ ਪਾਇਲਟ ਦੇ ਹਿੱਸੇ ਦੇ ਰੂਪ ‘ਚ ਰੂਸੀ ਕੋਰੋਨਾ ਵੈਕਸੀਨ ਸਪੁਤਨਿਕ ਵੀ ਦੀ ਸਾਫਟ ਲਾਚਿੰਗ ਸ਼ੁਰੂ ਹੋ ਗਈ ਹੈ ਤੇ ਵੈਕਸੀਨ ਦੀ ਪਹਿਲੀ ਖੁਰਾਕ ਹੈਦਰਾਬਾਦ ‘ਚ ਲਾਈ ਗਈ ਹੈ। ਸਪੁਤਨਿਕ ਵੀ ਵੈਕਸੀਨ ਦੇ ਆਯਾਤ ਖੁਰਾਕਾਂ ਦੀ ਪਹਿਲੀ ਖੇਪ 1 ਮਈ ਨੂੰ ਭਾਰਤ ‘ਚ ਉਤਰੀ ਤੇ 13 ਮਈ, 2021 ਨੂੰ ਕੇਂਦਰੀ ਫਾਰਮਾਸਿਟੀਕਲ ਪ੍ਰਯੋਗਸ਼ਾਲਾ, ਕਸੌਲੀ ਤੋਂ ਇਸ ਨੂੰ ਰੈਗੂਲੇਟਰੀ ਮਨਜ਼ੂਰੀ ਮਿਲੀ। ਆਉਣ ਵਾਲੇ ਮਹੀਨਿਆਂ ‘ਚ ਆਯਾਤ ਵੈਕਸੀਨ ਡੋਜ਼ ਦੀ ਜ਼ਿਆਦਾਤਰ ਖੇਪ ਆਉਣ ਦੀ ਉਮੀਦ ਹੈ।
ਰੂਸ ਤੋਂ ਆਯਾਤ ਕੀਤੀ ਗਈ ਕੋਰੋਨਾ ਦੀ ਵੈਕਸੀਨ ਸਪੁਤਨਿਕ ਵੀ ਦੀ ਕੀਮਤ ਵਰਤਮਾਨ ‘ਚ ਖ਼ੁਦਰਾ ਬਾਜ਼ਾਰ ‘ਚ ਜ਼ਿਆਦਾਤਰ 948 ਰੁਪਏ ਹੈ, ਜਿਸ ‘ਚ ਪ੍ਰਤੀ ਡੋਜ਼ 5 ਫੀਸਦੀ ਜੀਐੱਸਟੀ ਵੀ ਸ਼ਾਮਲ ਹੈ। ਸਥਾਨਕ ਸਪਲਾਈ ਸ਼ੁਰੂ ਹੋਣ ‘ਤੇ ਇਸ ਦੀ ਕੀਮਤ ਘੱਟ ਹੋਣ ਦੀ ਸੰਭਾਵਨਾ ਹੈ। ਅਗਲੇ ਹਫ਼ਤੇ ਤੋਂ ਭਾਰਤ ‘ਚ ਰੂਸ ਦੀ ਬਣੀ ਸਪੂਤਨਿਕ ਵੈਕਸੀਨ ਉਪਲੱਬਧ ਹੋ ਸਕਦੀ ਹੈ। ਨੀਤੀ ਕਮਿਸ਼ਨ ਦੇ ਸਿਹਤ ਕਮੇਟੀ ਦੇ ਮੈਂਬਰ ਵੀਕੇ ਪਾਲ ਨੇ ਦੱਸਿਆ ਕਿ ਸਪੁਤਨਿਕ ਵੀ ਵੈਕਸੀਨ ਭਾਰਤ ਪਹੁੰਚ ਗਈ ਹੈ।