Corona Virus
ਪਠਾਨਕੋਟ ਜ਼ਿਲ੍ਹੇ ‘ਚ ਕੋਰੋਨਾ ਦਾ ਪਹਿਲਾ ਸ਼ਕੀ ਮਰੀਜ਼ ਆਇਆ ਸਾਹਮਣੇ

ਪਠਾਨਕੋਟ , 4 ਅਪ੍ਰੈਲ : ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਪੂਰੇ ਦੇਸ਼ ਦੀ ਹਲਚਲ ‘ਤੇ ਫੁੱਲ ਸਟੋਪ ਲਗਾ ਦਿੱਤਾ ਹੈ । ਉੱਥੇ ਹੀ ਪਠਾਨਕੋਟ ਜ਼ਿਲ੍ਹੇ ਵਿੱਚ ਅੱਜ ਪਹਿਲਾ ਮਰੀਜ਼ ਸਾਹਮਣੇ ਆਇਆ ਹੈ । ਸੁਜਾਨਪੁਰ ਦੀ ਇਕ 75 ਸਾਲਾ ਔਰਤ ਵਿੱਚ ਕੋਰੋਨਾ ਦੇ ਲੱਛਣ ਵੇਖਣ ਨੂੰ ਮਿਲੇ , ਜਿਸਦਾ ਇਲਾਜ਼ ਅੰਮ੍ਰਿਤਸਰ ਵਿਖੇ ਚੱਲ ਰਿਹਾ ਹੈ। ਪੁਲਿਸ ਨੇ ਪਰਿਵਾਰ ਅਤੇ ਸੰਪਰਕ ਵਿੱਚ ਆਉਣ ਵਾਲੇ 12 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਤਾਂ ਜੋ ਇਹ ਵਾਇਰਸ ਹੋਰ ਅੱਗੇ ਨਾ ਫੈਲ ਸੱਕੇ । ਫਿਲਹਾਲ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਹੇ ਹਨ ਅਤੇ ਕਿਹਾ ਗਿਆ ਹੈ ਕਿ ਪਹਿਲਾ ਅੰਮ੍ਰਿਤਸਰ ਤੋਂ ਇਸ ਦੀ ਪੁਸ਼ਟੀ ਕਰੋ ਕਿ ਇਹ ਔਰਤ ਸਕਾਰਾਤਮਕ ਹੈ ਜਾਂ ਨਹੀਂ ।