News
ਸਕੂਲ ਕਾਲਜ ਬੰਦ ਕਾਰਨ ਪੜਾਈ ਦਾ ਨੁਕਸਾਨ- ਵਿਦੀਆਰਥੀ

ਦੇਸ਼ ਭਰ ‘ਚ ਕੋਰੋਨਾ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ । ਇਸ ਵਾਇਰਸ ਨੇ ਹਰ ਥਾਂ ਤੇ ਦਹਿਸ਼ਤ ਫੈਲਾਈ ਹੋਈ ਹੈ। ਅਮਰੀਕਾ ‘ਚ ਵੀ ਇਸ ਨਾਲ ਡਰ ਵੀ ਬਣਿਆ ਹੋਇਆ ਹੈ। ਇਸ ਵਾਇਰਸ ਨਾਲ ਸਕੂਲ-ਕਾਲਜਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸਕੂਲ ਕਾਲਜ ਬੰਦ ਦੌਰਾਨ ਵਿਦਿਆਰਥੀਆਂ ‘ਚ ਰੋਸ ਪਾਇਆ ਜਾ ਰਿਹਾ ਹੈ, ਨਾਲ ਹੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਕੂਲ ਕਾਲਜ ਬੰਦ ਕਾਰਨ ਪੜਾਈ ਦਾ ਨੁਕਸਾਨ ਹੋ ਰਿਹਾ ਹੈ। ਹਾਲਾਂਕਿ ਵਿਦਿਆਰਥੀਆਂ ਲਈ ਆਨਲਾਈਨ ਪੜਾਈ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਅਮਰੀਕੀ ਮੀਡੀਆਂ ਰਿਪੋਟਸ਼ ਮੁਤਾਬਿਕ ਅਮਰੀਕਾ ‘ਚ ਹੁਣ ਤੱਕ 37 ਲੋਕਾਂ ਦੀ ਮੌਤ ਹੋ ਗਈ ਜਿਸ ਨੂੰ ਵੇਖਦੇ ਹੋਏ ਅਮਰੀਕਾ ਨੇ ਵੀ ਰਾਸ਼ਟਰੀ ਐਮਰਜੰਸੀ ਦਾ ਐਲਾਨ ਕਰ ਦਿੱਤੀ ਹੈ।