Punjab
ਦੁਕਾਨ ਤੇ ਹੋਇਆ ਕਬਜ਼ਾ ਤਾਂ ਪਾਣੀ ਵਾਲੀ ਟੈਂਕੀ ਤੇ ਚੜੇ ਪਤੀ-ਪਤਨੀ
ਦੁਕਾਨ ਤੇ ਨਜ਼ਾਇਜ ਕਬਜ਼ੇ ਨੂੰ ਲੈ ਕੇ ਪਾਣੀ ਦੀ ਟੈਂਕੀ ਤੇ ਚੜੇ ਪਤੀ ਪਤਨੀ

ਦੁਕਾਨ ਤੇ ਨਜ਼ਾਇਜ ਕਬਜ਼ੇ ਨੂੰ ਲੈ ਕੇ ਪਾਣੀ ਦੀ ਟੈਂਕੀ ਤੇ ਚੜੇ ਪਤੀ ਪਤਨੀ
ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਕੀਤੀ ਨਾਅਰੇਬਾਜ਼ੀ
ਪੰਜਾਬ ਸਰਕਾਰ ਤੋਂ ਕੀਤੀ ਇਨਸਾਫ ਦੀ ਮੰਗ
ਪੁਲਿਸ ਨੇ ਮਾਮਲਾ ਦਰਜ ਕਰਕੇ ਕੀਤੀ ਜਾਂਚ ਸ਼ੁਰੂ
ਬਠਿੰਡਾ,9 ਸਤੰਬਰ :(ਰਾਕੇਸ਼ ਕੁਮਾਰ)ਬਠਿੰਡਾ ‘ਚ ਦੋ ਭਰਾਵਾਂ ਦੇ ਆਪਸੀ ਦੁਕਾਨ ਦੇ ਰੋਲੇ ਦਾ ਮਾਮਲਾ ਸਾਹਮਣੇ ਆਇਆ ਹੈ,ਜਾਣਕਾਰੀ ਮੁਤਾਬਿਕ ਦੂਜੇ ਭਰਾ ਵੱਲੋਂ ਰਾਤੋਂ ਰਾਤ ਦੁਕਾਨ ਉੱਤੇ ਕਬਜ਼ਾ ਕੀਤਾ ਗਿਆ। ਜਦੋਂ ਸਵੇਰੇ ਪੀੜਿਤ ਪਤੀ ਪਤਨੀ ਨੇ ਆਪਣੀ ਦੁਕਾਨ ਉੱਤੇ ਜਾ ਕੇ ਰੌਲਾ ਪਾਇਆ ਤਾਂ ਉਨ੍ਹਾਂ ਨਾਲ ਮਾਰ – ਕੁੱਟ ਕੀਤੀ ਗਈ। ਪਤੀ ਪਤਨੀ ਦਾ ਕਹਿਣਾ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ।
ਆਪਣੀ ਦੁਕਾਨ ਉੱਤੇ ਹੋਏ ਨਾਜਾਇਜ ਕਬਜ਼ੇ ਨੂੰ ਲੈ ਕੇ ਪਤੀ – ਪਤਨੀ ਵੱਲੋਂ ਪਾਣੀ ਦੀ ਟੈਂਕੀ ਉੱਤੇ ਚੜ੍ਹਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Continue Reading