Corona Virus
ਨਾਭਾ ਵਿਚ ਲੁੱਕ ਕੇ ਰਹਿ ਰਿਹਾ ਸੀ ਵਿਦੇਸ਼ ਤੋਂ ਆਇਆ ਜੋੜਾ

ਨਾਭਾ,24 ਮਾਰਚ 2020- ਪੂਰੇ ਵਿਸ਼ਵ ਭਰ ਦੇ ਵਿੱਚ ਜਿੱਥੇ ਕੋਰੋਨਾ ਵਾਇਰਸ ਦਾ ਪ੍ਰਭਾਵ ਵੱਧਦਾ ਜਾ ਰਿਹਾ ਹੈ। ਉੱਥੇ ਹੀ ਵਿਦੇਸ਼ੀ ਧਰਤੀ ਤੋਂ ਭਾਰਤੀਆਂ ਦਾ ਆਉਣਾ ਦਾ ਤਾਂਤਾ ਲਗਾਤਾਰ ਜਾਰੀ ਹੈ। ਜਿਸ ਦੇ ਤਹਿਤ ਨਾਭਾ ਦੇ ਰਹਿਣ ਵਾਲੇ ਸੰਦੀਪ ਸਿੰਘ ਤੇ ਉਸ ਦੀ ਪਤਨੀ ਕਨਿਕਾ ਸਿੰਗਾਪੁਰ ਅਤੇ ਮਲੇਸ਼ੀਆ ਦੀ ਧਰਤੀ ਤੇ ਟੂਰਿਸਟ ਵੀਜ਼ੇ ਤੇ ਗਏ ਸਨ ਅਤੇ 18 ਮਾਰਚ ਨੂੰ ਵਾਪਿਸ ਆ ਕੇ ਦੋਵੇਂ ਪਤੀ-ਪਤਨੀ ਨਾਭਾ ਵਿਖੇ ਆਪਣੇ ਮਾਤਾ-ਪਿਤਾ ਦੇ ਘਰ ਰਹਿਣ ਲੱਗੇ।
ਇਹ ਦੋਵੇਂ ਪਤੀ-ਪਤਨੀ ਪਿਛਲੇ ਕਾਫੀ ਸਮੇਂ ਤੋਂ ਹਿਮਾਚਲ ਦੇ ਸ਼ਿਮਲਾ ਵਿਖੇ ਰਹਿ ਰਹੇ ਸਨ। ਵਿਦੇਸ਼ ਤੋਂ ਵਾਪਿਸ ਪਰਤਣ ਤੋਂ ਬਾਅਦ ਇਹ ਦੋਵੇਂ ਪਤੀ-ਪਤਨੀ ਸਿਹਤ ਵਿਭਾਗ ਨੂੰ ਜਾਣਕਾਰੀ ਦਿੱਤੇ ਬਿਨਾਂ ਹੀ ਨਾਭਾ ਵਿਖੇ ਲੁੱਕ-ਛਿਪ ਕੇ ਰਹਿ ਰਹੇ ਸਨ। ਸਿਹਤ ਵਿਭਾਗ ਵੱਲੋਂ ਅੱਜ ਇਨ੍ਹਾਂ ਦੋਵੇਂ ਮੈਂਬਰਾਂ ਨੂੰ ਘਰ ਵਿੱਚ ਹੀ ਇਕਾਂਤਵਾਸ ਰਹਿਣ ਦੇ ਹੁਕਮ ਜਾਰੀ ਕੀਤੇ ਹਨ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਘਰ ਦੇ ਬਾਹਰ ਇਕਾਂਤਵਾਸ ਦਾ ਨੋਟਿਸ ਵੀ ਲਗਾਇਆ ਹੈ ਅਤੇ ਤਾਂ ਜੋ ਕੋਈ ਵੀ ਰਿਸ਼ਤੇਦਾਰ ਜਾਂ ਦੋਸਤਾਂ ਇਨ੍ਹਾਂ ਦੇ ਸੰਪਰਕ ਵਿੱਚ ਨਾ ਆਵੇ ਹੁਣ ਇਹ ਦੋਵੇਂ ਮੈਂਬਰ ਸਿਹਤ ਵਿਭਾਗ ਦੀ ਟੀਮ ਦੀ ਰੇਖ-ਦੇਖ ਹੇਠ 14 ਦਿਨਾਂ ਲਈ ਅਸੀ ਲਗਾਤਾਰ ਚੈਕਅੱਪ ਕਰਦੇ ਰਹਾਂਗੇ।

ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਵਿਦੇਸ਼ੀ ਧਰਤੀ ਤੋਂ ਆ ਰਹੇ ਭਾਰਤੀ ਨਾਗਰਿਕ ਸਿਹਤ ਵਿਭਾਗ ਤੋਂ ਇਹ ਕਿਉਂ ਛੁਪ ਰਹੇ ਹਨ ਕਿ ਅਸੀਂ ਵਿਦੇਸ਼ੀ ਧਰਤੀ ਤੋਂ ਆਏ ਹਾਂ ਜਦੋਂ ਕਿ ਜੇਕਰ ਕੋਈ ਵੱਡੀ ਗੱਲ ਸਾਹਮਣੇ ਆਉਂਦੀ ਹੈ ਤਾਂ ਕਈਆਂ ਦੀਆਂ ਕੀਮਤੀ ਜਾਨਾਂ ਖਤਰੇ ਵਿੱਚ ਆ ਸਕਦੀਆਂ ਹਨ।