Connect with us

Punjab

ਕਪੂਰਥਲਾ ‘ਚ ਚਚੇਰੇ ਭਰਾ ਨੇ ਭੈਣ ਨਾਲ ਕੀਤਾ ਕੁਕਰਮ

Published

on

ਕਪੂਰਥਲਾ 22ਸਤੰਬਰ 2023:  ਕਪੂਰਥਲਾ ਦੇ ਸੁਲਤਾਨਪੁਰ ਲੋਧੀ ਇਲਾਕੇ ‘ਚ ਇਕ ਨਾਬਾਲਗ ਲੜਕੀ ਨਾਲ ਉਸ ਦੇ ਹੀ ਚਚੇਰੇ ਭਰਾ ਨੇ ਬਲਾਤਕਾਰ ਕੀਤਾ। ਮੁਲਜ਼ਮ ਚਚੇਰੇ ਭਰਾ ਦਾ ਆਪਣੀ 15 ਸਾਲ ਦੀ ਨਾਬਾਲਗ ਭੈਣ ਨਾਲ ਸੱਤ-ਅੱਠ ਮਹੀਨਿਆਂ ਤੋਂ ਰਿਸ਼ਤਾ ਚੱਲ ਰਿਹਾ ਸੀ। ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਨਾਬਾਲਗ ਦਾ ਪੇਟ ਦਰਦ ਦੇ ਨਾਲ-ਨਾਲ ਫੁੱਲਣ ਲੱਗਾ।

ਪਹਿਲਾਂ ਤਾਂ ਨਾਬਾਲਗ ਨੇ ਡਰਦੇ ਮਾਰੇ ਕੁਝ ਨਹੀਂ ਦੱਸਿਆ ਪਰ ਮਾਪਿਆਂ ਤੋਂ ਸਖ਼ਤੀ ਨਾਲ ਪੁੱਛ-ਪੜਤਾਲ ਕਰਨ ਤੋਂ ਬਾਅਦ ਉਸ ਨੇ ਸਾਰੀ ਗੱਲ ਦੱਸੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ‘ਤੇ ਦੋਸ਼ੀ ਖਿਲਾਫ ਥਾਣਾ ਸੁਲਤਾਨਪੁਰ ਲੋਧੀ ‘ਚ ਬਲਾਤਕਾਰ, ਪੋਕਸੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲੀਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਇੱਕ ਔਰਤ ਨੇ ਦੱਸਿਆ ਕਿ ਉਸਦੇ ਦੋ ਬੱਚੇ ਹਨ। ਛੋਟੀ ਬੇਟੀ ਦੀ ਉਮਰ 15 ਸਾਲ ਹੈ ਅਤੇ ਉਹ ਸਰਕਾਰੀ ਸਕੂਲ ‘ਚ 8ਵੀਂ ਜਮਾਤ ਦੀ ਵਿਦਿਆਰਥਣ ਸੀ ਪਰ ਉਸ ਨੇ ਕੁਝ ਸਮਾਂ ਪਹਿਲਾਂ ਸਕੂਲ ਜਾਣਾ ਬੰਦ ਕਰ ਦਿੱਤਾ ਸੀ।