Sports
Cricket World Cup: ਸ਼ੁਭਮਨ ਗਿੱਲ ਦੇ ਪ੍ਰਸ਼ੰਸਕਾਂ ਲਈ ਆਈ ਅਹਿਮ ਖ਼ਬਰ, ਜਾਣੋ

12ਅਕਤੂਬਰ 2023: ਸ਼ੁਭਮਨ ਗਿੱਲ ਦੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ ਜਿਥੇ ਦੱਸ ਦੇਈਏ ਕਿ ਡੇਂਗੂ ਬੁਖਾਰ ਤੋਂ ਠੀਕ ਹੋ ਕੇ ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਬੀਤੇ ਦਿਨੀ ਬੁੱਧਵਾਰ ਨੂੰ ਅਹਿਮਦਾਬਾਦ ਪਹੁੰਚ ਗਏ। ਉਨ੍ਹਾਂ ਦੀ ਸਿਹਤ ‘ਚ ਕਾਫੀ ਸੁਧਾਰ ਆਇਆ ਹੈ। ਭਾਰਤ ਦੀ ਵਿਸ਼ਵ ਕੱਪ ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਡੇਂਗੂ ਤੋਂ ਪੀੜਤ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ ਸੀ। ਹਾਲਾਂਕਿ ਗਿੱਲ ਠੀਕ ਹੋ ਕੇ ਹਸਪਤਾਲ ਤੋਂ ਘਰ ਆ ਗਏ ਹਨ ਪਰ ਪ੍ਰਸ਼ੰਸਕਾਂ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿ ਸ਼ਨੀਵਾਰ ਨੂੰ ਪਾਕਿਸਤਾਨ ਖ਼ਿਲਾਫ਼ ਵਿਸ਼ਵ ਕੱਪ ਮੈਚ ‘ਚ ਉਸ ਦਾ ਖੇਡਣਾ ਸ਼ੱਕੀ ਜਾਪਦਾ ਹੈ।
ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਸੂਤਰਾਂ ਨੇ ਗੁਪਤਤਾ ਦੀ ਸ਼ਰਤ ‘ਤੇ ਕਿਹਾ ਸੀ, ”ਗਿੱਲ ਦੀ ਸਿਹਤ ਠੀਕ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਉਹ ਵੀਰਵਾਰ ਨੂੰ ਮੋਟੇਰਾ ‘ਚ ਅਭਿਆਸ ਸੈਸ਼ਨ ‘ਚ ਹਿੱਸਾ ਲਵੇਗਾ ਜਾਂ ਨਹੀਂ। ਉਨ੍ਹਾਂ ਦੀ ਸਿਹਤ ਪਹਿਲਾਂ ਨਾਲੋਂ ਬਿਹਤਰ ਹੈ ਪਰ ਫਿਲਹਾਲ ਇਹ ਯਕੀਨੀ ਨਹੀਂ ਹੈ ਕਿ ਉਹ ਪਾਕਿਸਤਾਨ ਖਿਲਾਫ ਖੇਡ ਸਕਣਗੇ ਜਾਂ ਨਹੀਂ। ਗਿੱਲ ਖਰਾਬ ਸਿਹਤ ਕਾਰਨ ਵਿਸ਼ਵ ਕੱਪ ਦੇ ਪਹਿਲੇ ਦੋ ਮੈਚ ਨਹੀਂ ਖੇਡ ਸਕੇ ਸਨ। ਪਿਛਲੇ ਹਫ਼ਤੇ ਉਸ ਦੇ ਪਲੇਟਲੈਟਸ ਘਟ ਕੇ 70,000 ਹੋ ਗਏ ਸਨ ਅਤੇ ਉਨ੍ਹਾਂ ਨੂੰ ਚੇਨਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਸੀ। ਹਾਲਾਂਕਿ 24 ਘੰਟੇ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਚੰਗੀ ਫਿਟਨੈੱਸ ਕਾਰਨ ਗਿੱਲ ਦੇ ਜਲਦੀ ਠੀਕ ਹੋਣ ਦੀ ਸੰਭਾਵਨਾ ਹੈ ਪਰ ਡੇਂਗੂ ਬੁਖਾਰ ਕਾਰਨ ਸਰੀਰ ਕਾਫੀ ਕਮਜ਼ੋਰ ਹੋ ਗਿਆ ਹੈ ਅਤੇ ਅਜਿਹੇ ‘ਚ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਿਹਤਮੰਦ ਹੋ ਕੇ ਬੰਗਲਾਦੇਸ਼ ਖਿਲਾਫ ਮੈਚ ‘ਚ ਵਾਪਸੀ ਦਾ ਮੌਕਾ ਮਿਲ ਸਕਦਾ ਹੈ।
ਇਸ ਦੇ ਨਾਲ ਹੀ ਗੰਗਾਰਾਮ ਹਸਪਤਾਲ ਦੇ ਸੀਨੀਅਰ ਕੰਸਲਟੈਂਟ ਡਾ: ਅਤੁਲ ਗੋਗੀਆ ਨੇ ਦੱਸਿਆ ਕਿ ਡੇਂਗੂ ਦਾ ਇਲਾਜ ਅਕਸਰ ਵਿਅਕਤੀ ਦੀ ਇਮਿਊਨਿਟੀ ‘ਤੇ ਨਿਰਭਰ ਕਰਦਾ ਹੈ। ਆਮ ਤੌਰ ‘ਤੇ ਇਸ ਨੂੰ ਠੀਕ ਹੋਣ ਵਿਚ 10 ਤੋਂ 15 ਦਿਨ ਲੱਗ ਜਾਂਦੇ ਹਨ।