Sports
ਕ੍ਰਿਕਟਰ ਯੁਵਰਾਜ ਸਿੰਘ ਨੇ ਕੀਤਾ ਵੱਡਾ ਐਲਾਨ, ਕੋਰੋਨਾ ‘ਚ ਲੋਕਾਂ ਦੀ ਕਰਨਗੇ ਇਸ ਤਰ੍ਹਾਂ ਮਦਦ

ਭਾਰਤੀਏ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਦੇ ਫਾਊਂਡੇਸ਼ਨ ਯੂਵੀਕੈਨ ਨੇ ਵੀ ਕੋਰੋਨਾ ਸੰਕਟ ਵਿਚ ਮਦਦ ਲਈ ਹੱਥ ਵਧਾਇਆ ਹੈ। ਯੁਵਰਾਜ ਨੇ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਵਿਨਾਸ਼ਕਾਰੀ ਰਹੀ ਹੈ। ਮੰਗਲਵਾਰ ਨੂੰ ਐਲਾਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਭਾਰਤ ਵਿਚ ਕੋਵਿਡ-19 ਦੇ ਮਰੀਜ਼ਾਂ ਦੀ ਦੇਖ਼ਭਾਲ ਲਈ ਵੱਖ-ਵੱਖ ਹਸਪਤਾਲਾਂ ਵਿਚ 1000 ਬੈੱਡ ਸਥਾਪਤ ਕਰਨਗੇ।
ਇਸ ਦੇ ਨਾਲ ਹੀ ਆਕਸੀਜਨ ਦੀ ਸੁਵਿਧਾ ਨਾਲ ਲੈਸ ਬੈੱਡਾਂ, ਵੈਂਟੀਲੇਟਰ ਤੇ ਬਾਈਪੀਏਪੀ ਮਸ਼ੀਨਾਂ ਤੇ ਕੋਵਿਡ-19 ਮਰੀਜ਼ਾਂ ਦੀ ਦੇਖ਼ਭਾਲ ਲਈ ਜ਼ਰੂਰੀ ਦੂਜੇ ਮੈਡੀਕਲ ਉਪਕਰਨਾਂ ਦੀ ਸਥਾਪਨਾ ਦੇ ਨਾਲ ਆਰਮੀ ਹਸਪਤਾਲਾਂ, ਸਰਕਾਰੀ ਹਸਪਤਾਲਾਂ, ਚੈਰੀਟੇਬਲ ਹਸਪਤਾਲਾਂ ਦੀ ਕੋਰੋਨਾ ਮਾਹਾਮਾਰੀ ਦੇ ਟਾਕਰੇ ਕਰਨ ਚ ਵਾਧਾ ਕਰਨਗੇ।
ਦੱਸ ਦਈਏ ਕਿ ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ, ‘ਅਸੀਂ ਸਾਰਿਆਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆਇਆ ਹੈ ਅਤੇ ਅਣਗਿਣਤ ਲੋਕਾਂ ਨੂੰ ਆਕਸੀਜਨ, ਆਈ.ਸੀ.ਯੂ. ਬੈਡ ਅਤੇ ਦੂਜੀਆਂ ਜ਼ਰੂਰੀ ਦੇਖ਼ਭਾਲ ਵਾਲੀਆਂ ਸੁਵਿਧਾਵਾਂ ਲਈ ਸੰਘਰਸ਼ ਕਰਦੇ ਦੇਖਿਆ ਹੈ। ਮੈਂ ਵੀ ਇਸ ਤੋਂ ਕਾਫ਼ੀ ਪ੍ਰਭਾਵਿਤ ਹੋਇਆ ਅਤੇ ਮੈਨੂੰ ਲੱਗਾ ਕਿ ਸਾਨੂੰ ਕੋਸ਼ਿਸ਼ ਕਰ ਰਹੇ ਆਪਣੇ ਸਿਹਤ ਸੇਵਾ ਪ੍ਰਦਾਤਾਵਾਂ ਅਤੇ ਨਾਲ ਹੀ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।’