Amritsar
ਪੰਜਾਬ ‘ਚ ਆਇਆ ਕੋਰੋਨਾ ਵਾਇਰਸ

ਕੋਰੋਨਾ ਵਾਇਰਸ ਨੇ ਹਰ ਥਾਂ ‘ਤੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਇਸ ਵਾਇਰਸ ਦੇ ਪੰਜਾਬ ‘ਚ ਵੀ ਸ਼ੱਕੀ ਮਰੀਜ ਸਾਹਮਣੇ ਆ ਰਹੇ ਸੀ। ਹੁਣ ਅੰਮ੍ਰਿਤਸਰ ਵਿਚ ਦੋ ਮਰੀਜ਼ਾਂ ਦੀ ਰਿਪੋਰਟ ਪਾਜਟਿਵ ਪਾਈ ਗਈ ਹੈ। ਇਹ ਦੋਨੋ ਮਰੀਜ ਹੁਸ਼ਿਆਰਪੁਰ ਰੇ ਰਹਿਣ ਵਾਲੇ ਹਨ।

ਇਹਨਾਂ ਮਰੀਜਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਸਪੈਸ਼ਲ ਵਾਰਡ ਵਿਚ ਭਰਤੀ ਕੀਤਾ ਗਿਆ ਹੈ। ਇਹ ਦੋਵੇਂ ਨੌਜਵਾਨ ਇਟਲੀ ਤੋਂ ਵਾਪਸ ਆਏ ਸਨ। ਫਿਲਹਾਲ ਫਾਈਨਲ ਰਿਪੋਰਟ ਲਈ ਸੈਂਪਲ ਪੁਣੇ ਭੇਜ ਦਿੱਤੇ ਹਨ। ਬਾਕੀ ਪੁਸ਼ਟੀ ਫਾਈਨਲ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ।

ਜ਼ਿਕਰਯੋਗ ਹੈ ਕਿ ਤਿੰਨ ਵਿਅਕਤੀ ਇਟਲੀ ਤੋਂ ਵਾਪਸ ਆਏ ਸਨ। ਇਨ੍ਹਾਂ ਵਿਚ ਇਕ ਮਹਿਲਾ ਵੀ ਸ਼ਾਮਿਲ ਹੈ। ਵਿਦੇਸ਼ ਤੋਂ ਆਉਣ ਵਾਲਿਆ ਦੀ ਚੈਕਿੰਗ ਕੀਤੀ ਜਾ ਰਹੀ ਹੈ। ਏਅਰਪੋਰਟ ਉਤੇ ਚੈਕਿੰਗ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਂਦੀ ਹੈ। ਇਸ ਵਾਇਰਸ ਤੋਂ ਬਚਨ ਲਈ ਪੰਜਾਬ ‘ਚ ਵੀ ਸਿਹਤ ਵਿਭਾਗ ਵੱਲੋ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਪਰ ਇਸ ਵਾਇਰਸ ਦੇ ਖੌਫ ਨਾਲ ਲੋਕ ਸਹਿਮੇ ਹੋਏ ਹਨ।