Corona Virus
ਕੋਰੋਨਾ ਦੇ ਕਹਿਰ ‘ਤੇ ਕਰਫ਼ਿਊ ਨੇ ਸਤਾਏ ਲੋਕ

28 ਮਾਰਚ : ਕੋਰੋਨਾ ਵਾਇਰਸ ਨੇ ਦੇਸ਼ ਅੰਦਰ ਤਰਸਯੋਗ ਹਾਲਾਤ ਬਣਾ ਦਿੱਤੇ ਹਨ।ਕੋਰੋਨਾ ਦੇ ਕਹਿਰ ਨਾਲ ਨਜਿੱਠਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਅੰਦਰ ਤਿੰਨ ਹਫਤੇ ਲਾਕ ਡਾਊਨ ਕੀਤਾ ਗਿਆ ਹੈ।ਪਰ ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਤਾਂ ਨਾਭਾ ਵਿਖੇ ਦਰਜਨਾਂ ਲੋਕ ਘਰ ਤੋਂ ਸੜਕਾਂ ਤੇ ਆ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਕਿਉਂਕਿ ਉਨ੍ਹਾਂ ਨੂੰ ਕਈ ਦਿਨਾਂ ਤੋਂ ਖਾਣਾ ਨਹੀਂ ਮਿਲ ਰਿਹਾ ਜਿਸ ਕਾਰਨ ਲੋਕ ਭੁੱਖੇ ਸੌਣ ਨੂੰ ਮਜ਼ਬੂਰ ਹਨ। ਲੋਕਾਂ ਨੇ ਕਿਹਾ ਕਿ ਅਸੀਂ ਘਰਾਂ ਵਿੱਚ ਭੁੱਖੇ ਮਾਰ ਦੀ ਬਜਾਏ ਸੜਕਾਂ ‘ਤੇ ਹੀ ਮਰਾਂਗੇ, ਲੋਕਾਂ ਨੇ ਦੱਸਿਆ ਕਿ ਨਾਭਾ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ ।
ਇਸ ਮੌਕੇ ‘ਤੇ ਧਰਨਾਕਾਰੀਆਂ ਨੇ ਕਿਹਾ ਕਿ ਅਸੀਂ ਘਰਾਂ ਵਿੱਚ ਕੰਮ ਕਰਦੇ ਹਾਂ ਅਤੇ ਹੁਣ ਜਿਨ੍ਹਾਂ ਦੇ ਅਸੀਂ ਕੰਮ ਕਰਦਿਆਂ ਉਹ ਵੀ ਸਾਨੂੰ ਕੰਮ ‘ਤੇ ਆਉਣ ਨਹੀਂ ਦੇ ਰਹੇ, ਜਿਸ ਕਾਰਨ ਅਸੀਂ ਭੁੱਖੇ ਮਰਨ ਲਈ ਮਜ਼ਬੂਰ ਹੋਏ ਹਾਂ । ਲੋਕਾਂ ਨੇ ਨਾਰਾਜ਼ਗੀ ਜਤਾਈ ਹੈ ਕਿ ਸਰਕਾਰ ਸਾਡੇ ਲਈ ਕੁੱਝ ਨਹੀਂ ਸੋਚ ਰਹੀ।