Connect with us

World

ਬੰਗਲਾਦੇਸ਼ ਨਾਲ ਟਕਰਾਇਆ ਚੱਕਰਵਾਤੀ ਤੂਫਾਨ ਮੋਕਾ, ਮਿਆਂਮਾਰ ‘ਚ ਪੈ ਰਿਹਾ ਭਾਰੀ ਮੀਂਹ, ਜਾਣੋ ਮਾਮਲਾ

Published

on

ਬੰਗਲਾਦੇਸ਼: ਚੱਕਰਵਾਤ ਮੋਕਾ ਬੰਗਲਾਦੇਸ਼ ਦੇ ਤੱਟ ‘ਤੇ ਪਹੁੰਚ ਚੁੱਕਿਆ ਹੈ। ਜਿਸ ਕਾਰਨ ਮਿਆਂਮਾਰ ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਪੈ ਰਿਹਾ ਹੈ। ਇਕ ਮੀਡਿਆ ਅਦਾਰੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇੱਥੇ 195 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਇਹ ਸਪੀਡ 250 km/h ਤੱਕ ਪਹੁੰਚ ਸਕਦੀ ਹੈ। ਬੰਗਲਾਦੇਸ਼ ਦੇ ਮੌਸਮ ਵਿਭਾਗ ਨੇ ਕਿਹਾ- ਮੋਕਾ ਪਿਛਲੇ 2 ਦਹਾਕਿਆਂ ‘ਚ ਦੇਸ਼ ‘ਚ ਆਉਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਹੋ ਸਕਦਾ ਹੈ।

ਇਸ ਕਾਰਨ ਦੇਸ਼ ਦਾ ਕੋਰਲ ਆਈਲੈਂਡ ਸੇਂਟ ਮਾਰਟਿਨ ਦੇ ਡੁੱਬਣ ਦਾ ਖ਼ਤਰਾ ਹੈ। ਫਿਲਹਾਲ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਹਨ ਅਤੇ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਲਈ ਕਿਹਾ ਗਿਆ ਹੈ। ਮੋਕਾ ਸ਼ਨੀਵਾਰ ਰਾਤ ਨੂੰ ਮੱਧ ਅਤੇ ਨਾਲ ਲੱਗਦੇ ਦੱਖਣ-ਪੂਰਬੀ ਬੰਗਾਲ ਦੀ ਖਾੜੀ ਉੱਤੇ ਇੱਕ ਗੰਭੀਰ ਚੱਕਰਵਾਤੀ ਤੂਫ਼ਾਨ ਵਿੱਚ ਬਦਲ ਗਿਆ। ਇਸ ਦਾ ਅਸਰ ਦੁਨੀਆ ਦੇ ਸਭ ਤੋਂ ਵੱਡੇ ਸ਼ਰਨਾਰਥੀ ਕੈਂਪ ‘ਤੇ ਵੀ ਪੈ ਸਕਦਾ ਹੈ।

ਵਰਲਡ ਮੈਟਰੋਲਾਜੀਕਲ ਆਰਗੇਨਾਈਜ਼ੇਸ਼ਨ ਮੁਤਾਬਕ ਜੇਕਰ ਚੱਕਰਵਾਤ ਕਾਰਨ ਹੜ੍ਹ ਜਾਂ ਜ਼ਮੀਨ ਖਿਸਕਦੀ ਹੈ ਤਾਂ ਇਹ ਬੰਗਲਾਦੇਸ਼-ਮਿਆਂਮਾਰ ਸਰਹੱਦ ‘ਤੇ ਸਥਿਤ ਰੋਹਿੰਗਿਆ ਸ਼ਰਨਾਰਥੀ ਕੈਂਪ ਨੂੰ ਤਬਾਹ ਕਰ ਸਕਦੀ ਹੈ। ਇਸ ਸ਼ਰਨਾਰਥੀ ਕੈਂਪ ਵਿੱਚ ਕਰੀਬ 8 ਲੱਖ 80 ਹਜ਼ਾਰ ਰੋਹਿੰਗਿਆ ਰਹਿੰਦੇ ਹਨ। 5 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।